CM ਸ਼ਿਵਰਾਜ ਚੌਹਾਨ ਨੂੰ ਪਿਲਾਈ ‘ਘਟੀਆ’ ਅਤੇ ‘ਠੰਡੀ ਚਾਹ’, ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ

07/13/2022 4:18:38 PM

ਛੱਤਰਪੁਰ– ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਘਟੀਆ ਅਤੇ ਠੰਡੀ ਚਾਹ ਪਿਲਾਉਣ ਲਈ ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜੂਨੀਅਰ ਸਪਲਾਈ ਅਧਿਕਾਰੀ ਨੂੰ ਨੋਟਿਸ ਭੇਜ ਕੇ ਤਿੰਨ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਇਹ ਨੋਟਿਸ ਛੱਤਰਪੁਰ ਜ਼ਿਲ੍ਹੇ ਦੇ ਰਾਜਨਗਰ ਸਬ-ਡਿਵੀਜ਼ਨ ਅਧਿਕਾਰੀ (SDM) ਡੀ.ਪੀ ਦਿਵੇਦੀ ਨੇ 11 ਜੁਲਾਈ ਨੂੰ ਰਾਜਨਗਰ ਵਿਚ ਤਾਇਨਾਤ ਜੂਨੀਅਰ ਸਪਲਾਈ ਅਧਿਕਾਰੀ ਰਾਕੇਸ਼ ਕਨਹੂਆ ਨੂੰ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ- NIA ਜਾਂਚ ’ਚ ਖ਼ੁਲਾਸਾ; ਨੂਪੁਰ ਸਮਰਥਕਾਂ ਦੇ ਕਤਲ ਲਈ ਪਾਕਿ ਨੇ 40 ਲੋਕਾਂ ਨੂੰ ਦਿੱਤੀ ਆਨਲਾਈਨ ਟ੍ਰੇਨਿੰਗ

ਸਬ-ਡਿਵੀਜ਼ਨ ਅਧਿਕਾਰੀ ਦਿਵੇਦੀ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਨੋਟਿਸ ਜਾਰੀ ਹੋਣ ਤੋਂ ਇਕ ਦਿਨ ਬਾਅਦ ਪ੍ਰਸ਼ਾਸਨ ਦੀ ਕਿਰਕਿਰੀ ਅਤੇ ਕਾਂਗਰਸ ਦੇ ਵਿਰੋਧ ਤੋਂ ਬਾਅਦ ਇਹ ਨੋਟਿਸ ਵਾਪਸ ਲੈ ਲਿਆ ਗਿਆ ਹੈ। ਰਾਕੇਸ਼ ਕਨਹੂਆ ਨੂੰ ਜਾਰੀ ਨੋਟਿਸ 'ਚ ਲਿਖਿਆ ਗਿਆ, ''ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ 11 ਜੁਲਾਈ ਨੂੰ ਖਜੂਰਾਹੋ ਹਵਾਈ ਅੱਡੇ 'ਤੇ ਫੇਰੀ ਦੌਰਾਨ ਤੁਹਾਨੂੰ (ਰਾਕੇਸ਼) ਨੂੰ ‘ਮੀਨੂ’ ਮੁਤਾਬਕ ਚਾਹ-ਨਾਸ਼ਤਾ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਨੂੰ ਦਿੱਤੀ ਗਈ ਚਾਹ ਦੀ ਗੁਣਵੱਤਾ ਠੀਕ ਨਹੀਂ ਸੀ ਅਤੇ ਠੰਡੀ ਸੀ।’’ ਨੋਟਿਸ ਮੁਤਾਬਕ ਇਸ ਦੇ ਨਤੀਜੇ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਘਟੀਆ ਸਥਿਤੀ ਪੈਦਾ ਹੋ ਗਈ ਹੈ ਅਤੇ ਪ੍ਰੋਟੋਕੋਲ ਦੀ ਪਾਲਣਾ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਤੁਹਾਡੇ ਵੱਲੋਂ ਵੀ.ਵੀ.ਆਈ.ਪੀ. ਦੀ ਵਿਵਸਥਾ ਨੂੰ ਹਲਕੇ ’ਚ ਲੈਣ ਕਾਰਨ ਉਪਰੋਕਤ ਸਥਿਤੀ ਪੈਦਾ ਹੋਈ ਹੈ ਅਤੇ ਅਣਗਹਿਲੀ ਕੀਤੀ ਗਈ ਹੈ, ਜੋ ਕਿ ਪ੍ਰੋਟੋਕੋਲ ਦੀਆਂ ਵਿਵਸਥਾਵਾਂ ਦੇ ਉਲਟ ਜਾ ਰਿਹਾ ਇਕ ਗਲਤ ਵਰਤਾਰਾ ਹੈ। 

PunjabKesari

ਦਰਅਸਲ 11 ਜੁਲਾਈ ਨੂੰ ਮੁੱਖ ਮੰਤਰੀ ਚੌਹਾਨ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਵਿਸ਼ਨੂੰਦੱਤ ਸ਼ਰਮਾ ਖਜੂਰਾਹੋ ਹਵਾਈ ਅੱਡੇ 'ਤੇ ਆਏ ਸਨ। ਖਜੂਰਾਹੋ ਤੋਂ ਮੁੱਖ ਮੰਤਰੀ ਨਗਰ ਨਿਗਮ ਚੋਣਾਂ ਦੀ ਦੌੜ ’ਚ ਰੀਵਾ ਗਏ ਸਨ, ਜਦਕਿ ਸ਼ਰਮਾ ਖਜੂਰਾਹੋ ਤੋਂ ਕਟਨੀ ਵੱਲ ਰਵਾਨਾ ਹੋਏ ਸਨ। ਉੱਥੇ ਹੀ ਨੋਟਿਸ ਜਾਰੀ ਹੋਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਛੱਤਰਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਜੀ. ਆਰ. ਨੇ ਕਾਰਨ ਦੱਸੋ ਨੋਟਿਸ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਰਾਜਨਗਰ ਸਬ-ਡਿਵੀਜ਼ਨਲ ਅਧਿਕਾਰੀ ਨੂੰ ਲਿਖੇ ਪੱਤਰ 'ਚ ਕਿਹਾ ਹੈ, ''ਤੁਹਾਡੇ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਮੇਰੇ ਧਿਆਨ 'ਚ ਆਇਆ ਹੈ।

ਇਹ ਵੀ ਪੜ੍ਹੋ- ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’

ਇਸ ਸੰਦਰਭ ’ਚ ਤੁਹਾਨੂੰ ਸਪੱਸ਼ਟ ਕੀਤਾ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੱਲੋਂ ਇਸ ਵਿਸ਼ੇ ਅਤੇ ਪ੍ਰੋਟੋਕਾਲ ਦੀ ਉਲੰਘਣਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਇਸ ਲਈ ਜਾਰੀ ਕਾਰਨ ਦੱਸੋ ਨੋਟਿਸ ਨੂੰ ਰੱਦ ਕਰਨਾ ਯਕੀਨੀ ਬਣਾਇਆ ਜਾਵੇ।’’ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕਾਰਨ ਦੱਸੋ ਨੋਟਿਸ ਰੱਦ ਕਰਨ ਦਾ ਪੱਤਰ ਮਿਲਣ ਤੋਂ ਬਾਅਦ ਦਿਵੇਦੀ ਨੇ ਦੱਸਿਆ ਕਿ ਮੈਂ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਇਹ ਪੱਤਰ ਮਿਲਣ ਤੋਂ ਪਹਿਲਾਂ ਹੀ ਕਨਹੂਆ ਨੂੰ ਜਾਰੀ ਕਾਰਨ ਦੱਸੋ ਨੋਟਿਸ ਨੂੰ ਰੱਦ ਕਰ ਚੁੱਕਾ ਹਾਂ।

ਇਹ ਵੀ ਪੜ੍ਹੋ- ਤੁਸੀਂ ਵੀ ਵੇਖੋ ‘ਕਾਨਟ੍ਰੈਕਟ ਵਾਲੀ ਮੈਰਿਜ’, ਲਾੜੀ ਦੀਆਂ ਮਜ਼ੇਦਾਰ ਸ਼ਰਤਾਂ ਜਾਣ ਹੋਵੋਗੇ ਹੈਰਾਨ


Tanu

Content Editor

Related News