ਗੁਜਰਾਤ ''ਚ ਵੰਦੇ ਭਾਰਤ ਐਕਸਪ੍ਰੈੱਸ ਦੀ ਲਪੇਟ ''ਚ ਆਇਆ ਪਸ਼ੂ, 2 ਮਹੀਨਿਆਂ ''ਚ ਚੌਥੀ ਘਟਨਾ
Friday, Dec 02, 2022 - 11:33 AM (IST)
ਮੁੰਬਈ (ਭਾਸ਼ਾ)- ਗੁਜਰਾਤ 'ਚ ਉਦੇਵਾੜਾ ਅਤੇ ਵਾਪੀ ਰੇਲਵੇ ਸਟੇਸ਼ਨ ਦਰਮਿਆਨ ਇਕ ਪਸ਼ੂ ਵੀਰਵਾਰ ਸ਼ਾਮ ਗਾਂਧੀਨਗਰ-ਮੁੰਬਈ ਵੰਦੇ ਭਾਰਤ ਸੁਪਰਫਾਸਟ ਐਕਸਪ੍ਰੈੱਸ ਰੇਲ ਗੱਡੀ ਦੀ ਲਪੇਟ 'ਚ ਆ ਗਿਆ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ 'ਚ ਰੇਲ ਗੱਡੀ ਦੇ ਅਗਲੇ ਹਿੱਸੇ 'ਚ ਮਾਮੂਲੀ ਝਰੀਟ ਆਈ ਹੈ। 2 ਮਹੀਨਿਆ 'ਚ ਇਸ ਮਾਰਗ 'ਤੇ ਵੰਦੇ ਭਾਰਤ ਨਾਲ ਜੁੜੀ ਇਸ ਤਰ੍ਹਾਂ ਦੀ ਚੌਥੀ ਘਟਨਾ ਹੈ।
ਇਹ ਵੀ ਪੜ੍ਹੋ : 24 ਮਿੰਟ ਤੱਕ ਲਿਫਟ ’ਚ ਫਸੀਆਂ ਰਹੀਆਂ 3 ਮਾਸੂਮ ਬੱਚੀਆਂ, ਡਰ ਕਾਰਨ ਅਟਕੇ ਰਹੇ ਸਾਹ
ਪੱਛਮੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਸੁਮਿਤ ਠਾਕੁਰ ਨੇ ਕਿਹਾ ਕਿ ਘਟਨਾ ਉਦੇਵਾੜਾ ਅਤੇ ਵਾਪੀ ਦਰਮਿਆਨ ਲੈਵਲ ਕਰਾਸਿੰਗ ਫਾਟਕ ਨੰਬਰ 87 ਨੇੜੇ ਵਾਪਰੀ। ਉਨ੍ਹਾਂ ਕਿਹਾ,''ਰੇਲ ਗੱਡੀ ਦੇ ਅਗਲੇ ਹਿੱਸੇ 'ਚ ਮਾਮੂਲੀ ਝਰੀਟ ਆਈ ਹੈ ਅਤੇ ਕੋਈ ਕੰਮਕਾਜੀ ਸਮੱਸਿਆ ਨਹੀਂ ਹੋਈ। ਘਟਨਾ ਦੇ ਕਾਰਨ ਕੁਝ ਦੇਰ ਰੁਕਣ ਤੋਂ ਬਾਅਦ ਰੇਲ ਗੱਡੀ ਸ਼ਾਮ 6.35 ਵਜੇ ਅੱਗੇ ਦੀ ਯਾਤਰਾ 'ਤੇ ਰਵਾਨਾ ਹੋਈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ