ਨੋਟ ਹੀ ਨੋਟ! ਸਿੱਖਿਆ ਵਿਭਾਗ ਅਫਸਰ ਦੇ ਘਰ ਛਾਪੇ ਮਗਰੋਂ ਉੱਡੇ ਸਾਰਿਆਂ ਦੇ ਹੋਸ਼
Thursday, Jan 23, 2025 - 04:18 PM (IST)
ਪਟਨਾ- ਸਿੱਖਿਆ ਵਿਭਾਗ 'ਚ ਅਫਸਰ ਦੇ ਘਰੋਂ ਵੱਡੀ ਗਿਣਤੀ 'ਚ ਨਕਦੀ ਬਰਾਮਦ ਕੀਤੀ ਗਈ ਹੈ। ਅਫ਼ਸਰ ਦੇ ਘਰੋਂ ਵੱਡੀ ਗਿਣਤੀ ਵਿਚ ਨਕਦੀ ਬਰਾਮਦ ਹੋਣ 'ਤੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਇਹ ਮਾਮਲਾ ਬਿਹਾਰ ਦੇ ਬੇਤੀਆ ਤੋਂ ਸਾਹਮਣੇ ਆਇਆ ਹੈ। ਦਰਅਸਲ ਬੇਤੀਆ ਜ਼ਿਲ੍ਹਾ ਸਿੱਖਿਆ ਅਫ਼ਸਰ (DEO) ਰਜਨੀਕਾਂਤ ਪ੍ਰਵੀਨ ਦੇ ਘਰ ਵਿਜੀਲੈਂਸ ਦੀ ਕਾਰਵਾਈ ਦੌਰਾਨ ਇਹ ਨਕਦੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਰਾਜੇ-ਮਹਾਰਾਜੇ ਵੀ ਕੱਟਦੇ ਸੀ ਚੈੱਕ, ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ
ਪਟਨਾ ਤੋਂ ਆਈ ਵਿਜੀਲੈਂਸ ਟੀਮ ਸਵੇਰ ਤੋਂ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿਚ ਹੁਣ ਤੱਕ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਕੀਤੀ ਗਈ ਹੈ। ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਨੋਟ ਗਿਣਨ ਲਈ ਮਸ਼ੀਨ ਤੱਕ ਮੰਗਵਾਈ ਗਈ ਹੈ। ਇਸ ਮਾਮਲੇ 'ਤੇ ਸਥਾਨਕ ਪ੍ਰਸ਼ਾਸਨ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਫਿਲਹਾਲ ਕੁਝ ਵੀ ਬੋਲਣ ਤੋਂ ਬਚ ਰਹੇ ਹਨ। ਇਹ ਕਾਰਵਾਈ ਬੇਤੀਆ ਦੇ ਮੁਫਾਸਿਲ ਥਾਣਾ ਖੇਤਰ 'ਚ ਸਥਿਤ ਬਸੰਤ ਬਿਹਾਰ ਕਾਲੋਨੀ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਘਰ 'ਤੇ ਕੀਤੀ ਜਾ ਰਹੀ ਹੈ। DEO ਰਜਨੀਕਾਂਤ ਪ੍ਰਵੀਨ ਪਿਛਲੇ ਤਿੰਨ ਸਾਲਾਂ ਤੋਂ ਬੇਤੀਆ ਵਿਚ ਅਹੁਦੇ 'ਤੇ ਤਾਇਨਾਤ ਹਨ। ਵਿਜੀਲੈਂਸ ਦੀ ਟੀਮ ਕਈ ਘੰਟਿਆਂ ਤੋਂ ਉਨ੍ਹਾਂ ਦੇ ਘਰ ਮੌਜੂਦ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰ ਲਾਸ਼ ਦੇ ਕੀਤੇ ਟੋਟੇ, ਫਿਰ ਪ੍ਰੈੱਸ਼ਰ ਕੁੱਕਰ 'ਚ ਉਬਾਲਿਆ
ਦੱਸਿਆ ਜਾ ਰਿਹਾ ਹੈ ਕਿ DEO ਖ਼ਿਲਾਫ਼ ਵਿੱਤੀ ਬੇਨਿਯਮੀਆਂ ਅਤੇ ਨਾਜਾਇਜ਼ ਜਾਇਦਾਦ ਬਣਾਉਣ ਦੇ ਮਾਮਲੇ 'ਚ ਸ਼ਿਕਾਇਤਾਂ ਦਰਜ ਸਨ। ਫਿਲਹਾਲ ਵਿਜੀਲੈਂਸ ਟੀਮ ਕਾਰਵਾਈ ਕਰਨ 'ਚ ਜੁੱਟੀ ਹੋਈ ਹੈ ਅਤੇ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ। ਮੌਕੇ 'ਤੇ ਪੁਲਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੈਂ! ChatGPT ਨੇ ਬਚਾਈ ਸ਼ਖ਼ਸ ਦੀ ਜਾਨ, AI ਨੇ ਡਾਕਟਰ ਤੋਂ ਪਹਿਲਾਂ ਪਛਾਣੀ ਬੀਮਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8