ਪਤਨੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ''ਚ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
Wednesday, Jan 22, 2025 - 12:40 PM (IST)
ਇੰਦੌਰ- ਇਕ 28 ਸਾਲਾ ਵਿਅਕਤੀ ਨੇ ਆਪਣੀ ਪਤਨੀ ਅਤੇ ਉਸ ਦੇ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਅਤੇ ਇਸ ਕਦਮ ਤੋਂ ਪਹਿਲੇ ਛੱਡੇ ਗਏ ਇਕ ਪੱਤਰ 'ਚ ਕਿਹਾ ਕਿ ਔਰਤਾਂ ਕਾਨੂੰਨ ਦੀ ਗਲਤ ਵਰਤੋਂ ਕਰ ਰਹੀਆਂ ਹਨ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ 'ਚ ਵਾਪਰੀ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਰਾਮਸਨੇਹੀ ਮਿਸ਼ਰਾ ਨੇ ਦੱਸਿਆ ਕਿ ਬਾਣਗੰਗਾ ਥਾਣਾ ਖੇਤਰ 'ਚ ਨਿਤਿਨ ਪੜਿਆਰ (28) ਨੇ ਆਪਣੇ ਘਰ 'ਚ ਸੋਮਵਾਰ ਰਾਤ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਪੜਿਆਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਮਿਸ਼ਰਾ ਨੇ ਕਿਹਾ ਕਿ ਪੜਿਆਰ ਨੇ ਖ਼ੁਦਕੁਸ਼ੀ ਤੋਂ ਪਹਿਲੇ ਛੱਡ ਗਏ ਪੱਤਰ 'ਚ ਆਪਣੀ ਪਤਨੀ, ਸੱਸ ਅਤੇ ਪਤਨੀ ਦੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੇ ਨਾਵਾਂ ਦਾ ਜ਼ਿਕਰ ਕਰਦੇ ਹੋਏ ਤੰਗ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਉੱਚਿਤ ਕਾਨੂੰਨੀ ਕਦਮ ਚੁੱਕੇ ਜਾਣਗੇ।
ਇਹ ਵੀ ਪੜ੍ਹੋ : ਠੰਡ ਕਾਰਨ ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ
ਖ਼ੁਦਕੁਸ਼ੀ ਤੋਂ ਪਹਿਲੇ ਛੱਡੇ ਗਏ ਪੱਤਰ 'ਚ ਪੜਿਆਰ ਨੇ ਲਿਖਿਆ,''ਮੈਂ ਨਿਤਿਨ ਪੜਿਆ ਭਾਰਤ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਭਾਰਤ ਦਾ ਕਾਨੂੰਨ ਬਦਲੋ, ਕਿਉਂਕਿ ਔਰਤਾਂ ਇਸ ਕਾਨੂੰਨ ਦੀ ਗਲਤ ਵਰਤੋਂ ਕਰ ਰਹੀਆਂ ਹਨ। ਜੇਕਰ ਤੁਸੀਂ ਇਹ ਕਾਨੂੰਨ ਵਿਵਸਥਾ ਨਹੀਂ ਬਦਲੀ ਤਾਂ ਰੋਜ਼ ਕਈ ਮੁੰਡੇ ਅਤੇ ਉਨ੍ਹਾਂ ਦੇ ਪਰਿਵਾਰ ਉਜੜਦੇ ਰਹਿਣਗੇ।'' ਪੜਿਆਰ ਨੇ ਇਸ ਪੱਤਰ 'ਚ ਇਹ ਵੀ ਕਿਹਾ,''ਭਾਰਤ ਦੇ ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਵਿਆਹ ਨਾ ਕਰਨ ਅਤੇ ਜੇਕਰ ਕਰਦੇ ਵੀ ਹੋ ਤਾਂ ਏਗ੍ਰੀਮੈਂਟ ਬਣਵਾ ਕੇ ਵਿਆਹ ਕਰਨ।'' ਪੱਤਰ 'ਚ ਅੱਗੇ ਕਿਹਾ ਗਿਆ ਹੈ,''ਜੇਕਰ ਕਿਸੇ ਨੂੰ ਇਹ ਸਮਝ ਆਏ ਕਿ ਮੇਰੇ ਨਾਲ ਬੁਰਾ ਹੋਇਆ ਹੈ ਤਾਂ ਮੇਰੇ ਮਰਨ ਤੋਂ ਬਾਅਦ ਮੈਨੂੰ ਨਿਆਂ ਦਿਵਾਏ ਅਤੇ ਜੇਕਰ ਸਮਝ ਨਾ ਆਏ ਤਾਂ ਖ਼ੁਦ ਦੀ ਵਾਰੀ ਦਾ ਇੰਤਜ਼ਾਰ ਕਰੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8