ਰੇਲਗੱਡੀ ’ਚ 75 ਲੱਖ ਦੀ ‘ਹਵਾਲਾ’ ਰਾਸ਼ੀ ਸਮੇਤ ਯਾਤਰੀ ਗ੍ਰਿਫਤਾਰ

Saturday, Dec 07, 2024 - 06:25 PM (IST)

ਰੇਲਗੱਡੀ ’ਚ 75 ਲੱਖ ਦੀ ‘ਹਵਾਲਾ’ ਰਾਸ਼ੀ ਸਮੇਤ ਯਾਤਰੀ ਗ੍ਰਿਫਤਾਰ

ਤਿਰੂਚਿਰਾਪੱਲੀ, (ਯੂ. ਐੱਨ. ਆਈ.)- ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਨੇ ਸ਼ਨੀਵਾਰ ਨੂੰ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਰੇਲਵੇ ਸਟੇਸ਼ਨ ’ਤੇ ਹਾਵੜਾ-ਤਿਰੂਚਿਰਾਪੱਲੀ ਐਕਸਪ੍ਰੈੱਸ ’ਚ ਸਵਾਰ ਇਕ ਯਾਤਰੀ ਤੋਂ 75 ਲੱਖ ਰੁਪਏ ਦੀ ‘ਹਵਾਲਾ’ ਲੈਣ-ਦੇਣ ਨਾਲ ਸਬੰਧਤ ਰਾਸ਼ੀ ਜ਼ਬਤ ਕੀਤੀ।

ਆਰ. ਪੀ. ਐੱਫ. ਦੇ ਸੂਤਰਾਂ ਮੁਤਾਬਕ ਰੇਲਗੱਡੀ ਜਦੋਂ ਤਿਰੂਚਿਰਾਪੱਲੀ ਰੇਲਵੇ ਜੰਕਸ਼ਨ ’ਤੇ ਪਹੁੰਚੀ, ਤਾਂ ਇੰਸਪੈਕਟਰ ਕੇ. ਪੀ. ਸੇਬੇਸਟੀਅਨ ਦੀ ਅਗਵਾਈ ਵਾਲੀ ਆਰ. ਪੀ. ਐੱਫ. ਟੀਮ ਨੇ ਸ਼ਿਵਗੰਗਾ ਜ਼ਿਲੇ ਦੇ ਦੇਵਕੋਟਈ ਦੇ ਰਹਿਣ ਵਾਲੇ ਵੀ. ਅਰੋਕਿਆਡੋਸ (49) ਨੂੰ ਸ਼ੱਕੀ ਹਾਲਤ ਵਿਚ ਬੈਗ ਲੈ ਕੇ ਘੁੰਮਦੇ ਦੇਖਿਆ। ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਪੁੱਛਗਿੱਛ ਕੀਤੀ ਗਈ।

ਜਾਂਚ ਦੌਰਾਨ ਉਸ ਦੇ ਕੋਲੋਂ 75 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ, ਜਿਸ ’ਚੋਂ ਜ਼ਿਆਦਾਤਰ 500 ਅਤੇ 200 ਰੁਪਏ ਦੇ ਨੋਟ ਸਨ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਸ਼ਿਵਗੰਗਾ ਦੇ ਕਰਾਈਕੁਡੀ ਵਿਚ ਇਕ ਅਣਪਛਾਤੇ ਨੂੰ ਬੇਹਿਸਾਬ ਨਕਦੀ ਨਾਲ ਭਰਿਆ ਬੈਗ ਦੇਣ ਦਾ ਕੰਮ ਸੌਂਪਿਆ ਗਿਆ ਸੀ।


author

Rakesh

Content Editor

Related News