ਆਸਾਰਾਮ ਦੀ ਪੂਜਾ ਕਰ ਰਹੇ ਉਸ ਦੇ ਸਮਰਥਕਾਂ ਵਿਰੁੱਧ ਮਾਮਲਾ ਦਰਜ, ਜਾਣੋ ਕਿਉਂ
Saturday, Oct 16, 2021 - 12:18 PM (IST)
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼)- ਜਬਰ ਜ਼ਿਨਾਹ ਦੇ ਦੋਸ਼ ’ਚ ਜੇਲ੍ਹ ’ਚ ਬੰਦ ਆਸਾਰਾਮ ਦੀ ਪੂਜਾ ਕਰ ਰਹੇ ਉਸ ਦੇ ਪੈਰੋਕਾਰਾਂ ਦੇ ਵਿਰੁੱਧ ਭਾਜਪਾ ਦੇ ਇਕ ਨੇਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਪ੍ਰੋਗਰਾਮ ਨੂੰ ਬੰਦ ਕਰਵਾ ਕੇ 5 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਨਗਰ ਸੰਜੇ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੈਰੋਕਾਰ ਦੁਸਹਿਰੇ ਮੌਕੇ ਥਾਣਾ ਕਾਂਟ ਸਥਿਤ ਕਸਬੇ ’ਚ ਸ਼ੁੱਕਰਵਾਰ ਸ਼ਾਮ ਟੈਂਟ ਲਗਾ ਕੇ ਆਸਾਰਾਮ ਦੀ ਪੂਜਾ ਕਰ ਕੇ ਉਨ੍ਹਾਂ ਦੀ ਆਰਤੀ ਉਤਾਰ ਰਹੇ ਸਨ, ਇਸ ਵਿਚ ਸੂਚਨਾ ਮਿਲਦੇ ਹੀ ਉੱਥੇ ਪਹੁੰਚੇ ਭਾਜਪਾ ਨੇਤਾ ਸੰਤੋਸ਼ ਦੀਕਸ਼ਤ ਨੇ ਪ੍ਰੋਗਰਾਮ ਨੂੰ ਬੰਦ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵੀ ਜਦੋਂ ਪੈਰੋਕਾਰ ਨਹੀਂ ਮੰਨੇ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਪਹੁੰਚ ਕੇ ਪ੍ਰੋਗਰਾਮ ਬੰਦ ਕਰਵਾਇਆ ਅਤੇ ਮੁੱਖ ਆਯੋਜਨਕਰਤਾ ਰਾਜ ਕੁਮਾਰ, ਰਾਕੇਸ਼, ਸੁਨੀਲ, ਚੰਦਨ ਦਾਸ ਅਤੇ ਦਕਸ਼ ਮੁਨੀ ਤੋਂ ਇਲਾਵਾ ਕੁਝ ਅਣਪਛਾਤੇ ਪੈਰੋਕਾਰਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ। ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਤਿਉਹਾਰਾਂ ਦੇ ਮੱਦੇਨਜ਼ਰ ਧਾਰਾ 144 ਲਾਗੂ ਹੈ, ਅਜਿਹੇ ’ਚ ਕਿਸੇ ਵੀ ਆਯੋਜਨ ਨੂੰ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ਅਤੇ ਆਸਾਰਾਮ ਦੇ ਪੈਰੋਕਾਰ ਬਿਨਾਂ ਮਨਜ਼ੂਰੀ ਦੇ ਆਯੋਜਨ ਕਰ ਰਹੇ ਸਨ। ਸ਼ਹਾਜਹਾਂਪੁਰ ਦੀ ਇਕ ਕੁੜੀ ਨਾਲ 15 ਅਗਸਤ 2013 ਨੂੰ ਜੋਧਪੁਰ ਸਥਿਤ ਆਸ਼ਰਮ ’ਚ ਆਸਾਰਾਮ ਨੇ ਜਬਰ ਜ਼ਿਨਾਹ ਕੀਤਾ ਸੀ। ਇਹ ਕੁੜੀ ਆਸਾਰਾਮ ਦੇ ਆਸ਼ਰਮ ’ਚ ਪੜ੍ਹਦੀ ਸੀ। ਘਟਨਾ ਤੋਂ ਬਾਅਦ ਆਸਾਰਾਮਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਦਰਦਨਾਕ! ਹਸਪਤਾਲ ਦੀ ਅਣਗਹਿਲੀ ਕਾਰਨ ਬਾਥਰੂਮ 'ਚ ਹੋਈ ਡਿਲਿਵਰੀ, ਟਾਇਲਟ ਸੀਟ ’ਚ ਫਸੇ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ