ਹਿਮਾਚਲ ਪ੍ਰਦੇਸ਼ ਦੇ CM ਨੂੰ ਧਮਕੀ ਦੇਣ ਦੇ ਮਾਮਲੇ ’ਚ SFJ ਦੇ ਮੈਂਬਰ ਪੰਨੂ ਖ਼ਿਲਾਫ਼ ਕੇਸ ਦਰਜ

Sunday, Aug 01, 2021 - 01:20 AM (IST)

ਹਿਮਾਚਲ ਪ੍ਰਦੇਸ਼ ਦੇ CM ਨੂੰ ਧਮਕੀ ਦੇਣ ਦੇ ਮਾਮਲੇ ’ਚ SFJ ਦੇ ਮੈਂਬਰ ਪੰਨੂ ਖ਼ਿਲਾਫ਼ ਕੇਸ ਦਰਜ

ਸ਼ਿਮਲਾ- ਪੁਲਸ ਨੇ ਸ਼ਨੀਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦੇਣ ਦੇ ਮਾਮਲੇ ’ਚ ਖਾਲਿਸਤਾਨ ਪੱਖੀ ਸਮੂਹ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਦੇ ਮੈਂਬਰ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਦੇਸ਼ਧ੍ਰੋਹ ਸਮੇਤ ਹੋਰ ਕਈ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ- ਵਿਧਾਨ ਸਭਾ ਚੋਣਾਂ 'ਚ ਜਿੱਤ ਨੂੰ ਪੱਕਾ ਕਰਨ ਲਈ ਸਰਕਾਰ ਤੇ ਪਾਰਟੀ ਲੀਡਰਸ਼ਿਪ ਮਿਲ ਕੇ ਕਰੇਗੀ ਕੰਮ : ਕੈਪਟਨ

ਜਾਣਕਾਰੀ ਮੁਤਾਬਕ ਐੱਸ. ਐੱਫ. ਜੇ. ਵੱਲੋਂ ਇਕ ਦਿਨ ਪਹਿਲਾਂ ਕਥਿਤ ਤੌਰ ’ਤੇ ਧਮਕੀ ਦਿੱਤੀ ਗਈ ਸੀ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਸੂਬੇ ’ਚ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਇਹ ਧਮਕੀ 10.54 ਵਜੇ ਸ਼ਿਮਲਾ ਦੇ ਪੱਤਰਕਾਰਾਂ ਨੂੰ ਪਹਿਲਾਂ ਤੋਂ ਰਿਕਾਰਡ ਕੀਤੀ ਗਈ ਫੋਨ ਕਾਲ ਰਾਹੀਂ ਦਿੱਤੀ ਗਈ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਗੁਰਪਤਵੰਤ ਸਿੰਘ ਪਨੂੰ ਵਜੋਂ ਦੱਸੀ ਅਤੇ ਕਿਹਾ ਕਿ ਉਹ ਐੱਸ. ਐੱਫ. ਜੇ. ਸੰਗਠਨ ਦਾ ਵਕੀਲ (ਜਨਰਲ ਸਲਾਹਕਾਰ) ਹੈ। 

ਇਹ ਵੀ ਪੜ੍ਹੋ- ਚੋਣ ਵਾਅਦੇ ਪੂਰੇ ਕਰਨ ਲਈ ਕੈਪਟਨ ਸਰਕਾਰ ਦੀ ਨੀਅਤ ਬਿਲਕੁਲ ਸਾਫ : ਧਰਮਸੌਤ

ਪੰਨੂ ਵੱਲੋਂ ਕਿਹਾ ਗਿਆ ਕਿ ਅਸੀਂ ਜੈਰਾਮ ਠਾਕੁਰ ਨੂੰ ਤਿਰੰਗਾ ਨਹੀਂ ਲਹਰਾਉਣ ਦੇਵਾਂਗੇ। ਉਨ੍ਹਾਂ ਅੰਗ੍ਰੇਜ਼ੀ ’ਚ ਕਿਹਾ ਕਿ ਹਿਮਾਚਲ ਪ੍ਰਦੇਸ਼ ਪੰਜਾਬ ਦਾ ਹਿੱਸਾ ਸੀ ਅਤੇ ਅਸੀਂ ਪੰਜਾਬ ’ਚ ਜਨਮਤ ਕਰਵਾਉਣ ਦੀ ਮੰਗ ਕਰਦੇ ਹਾਂ। ਪੰਜਾਬ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਅਸੀਂ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਇਲਾਕਿਆਂ ਨੂੰ ਆਪਣੇ ਕਬਜ਼ੇ ’ਚ ਲਵਾਂਗੇ, ਜੋ ਪੰਜਾਬ ਦਾ ਹਿੱਸਾ ਹੈ। 

ਇਹ ਵੀ ਪੜ੍ਹੋ- ਅੰਗ੍ਰੇਜ਼ਾਂ ਕੋਲੋਂ ਮਾਫੀਆਂ ਮੰਗਣ ਵਾਲਿਆਂ ਦੇ ਬੁੱਤ ਤਾਂ ਸਰਕਾਰਾਂ ਨੇ ਸੰਸਦ ’ਚ ਲਾਏ ਪਰ ਸ਼ਹੀਦਾਂ ਨੂੰ ਵਿਸਾਰਿਆ: ਮਾਨ

ਬੁਲਾਰੇ ਨੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 124 (ਰਾਜਧ੍ਰੋਹ), 153-ਏ (ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ) (120-ਬੀ ਅਪਰਾਧਿਕ ਸਾਜ਼ਿਸ਼) ਅਤੇ 506 (ਧਮਕਾਉਣਾ), ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ, 1967 ਦੀ ਧਾਰਾ 13 ਅਤੇ ਆਈ. ਟੀ. ਐਕਟ ਤਹਿਤ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਕਈ ਪੱਤਰਕਾਰਾਂ ਤੇ ਨਾਗਰਿਕਾਂ ਦੀਆਂ ਫ਼ੋਨ ਕਾਲਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।


author

Bharat Thapa

Content Editor

Related News