ਕਾਲੀਚਰਨ ਮਹਾਰਾਜ ਦੇ 50 ਸਮਰਥਕਾਂ ’ਤੇ ਮਾਮਲਾ ਦਰਜ, ‘ਗੋਡਸੇ ਜ਼ਿੰਦਾਬਾਦ’ ਨਾਅਰੇਬਾਜ਼ੀ ਦਾ ਵੀਡੀਓ ਆਇਆ ਸਾਹਮਣੇ

Monday, Jan 03, 2022 - 05:34 PM (IST)

ਇੰਦੌਰ (ਭਾਸ਼ਾ)- ਮਹਾਤਮਾ ਗਾਂਧੀ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ’ਚ ਬੰਦ ਕਾਲੀਚਰਨ ਮਹਾਰਾਜ ਦੇ ਸਮਰਥਨ ’ਚ ਬਿਨਾਂ ਪ੍ਰਸ਼ਾਸਨਿਕ ਮਨਜ਼ੂਰੀ ਦੇ ਪ੍ਰਦਰਸ਼ਨ ਕੀਤੇ ਜਾਣ ’ਤੇ ਇੰਦੌਰ ਪੁਲਸ ਨੇ ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਇਕ ਹੋਰ ਦੱਖਣਪੰਥੀ ਸੰਗਠਨ ਬਜਰੰਗ ਸੈਨਾ ਦੇ ਕਰੀਬ 50 ਵਰਕਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਛੋਟੀ ਗਵਾਲਟੋਲੀ ਪੁਲਸ ਥਾਣੇ ਦੀ ਇੰਚਾਰਜ ਸਵਿਤਾ ਚੌਧਰੀ ਨੇ ਦੱਸਿਆ,‘‘ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਬਜਰੰਗ ਸੈਨਾ ਦੇ ਕਰੀਬ 50 ਵਰਕਰਾਂ ਨੇ ਐਤਵਾਰ ਨੂੰ ਰੀਗਲ ਚੌਰਾਹੇ ’ਤੇ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਕੀਤੀ। ਇਸ ਦੇ ਠੀਕ ਬਾਅਦ ਉਹ ਜੁਲੂਸ ਦੇ ਰੂਪ ’ਚ ਪੁਲਸ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਸੌਂਪਣ ਗਏ, ਜਿਸ ’ਚ ਛੱਤੀਸਗੜ੍ਹ ਪੁਲਸ ਵਲੋਂ ਕਾਲੀਚਰਨ ਮਹਾਰਾਜ ਦੀ ਗ੍ਰਿਫ਼ਤਾਰੀ ’ਤੇ ਵਿਰੋਧ ਜਤਾਇਆ ਗਿਆ ਸੀ।’’ 

ਇਹ ਵੀ ਪੜ੍ਹੋ : ਮਹਾਤਮਾ ਗਾਂਧੀ 'ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਕਾਲੀਚਰਨ ਖਜੁਰਾਹੋ ਤੋਂ ਗ੍ਰਿਫ਼ਤਾਰ

ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਦੇ ਇਕ ਪੁਰਾਣੇ ਆਦੇਸ਼ ਦੇ ਹਵਾਲੇ ਤੋਂ ਦੱਸਿਆ ਕਿ ਜਨਤਕ ਥਾਂਵਾਂ ’ਤੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਰੈਲੀ, ਜੁਲੂਸ ਅਤੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਥਾਣਾ ਇੰਚਾਰਜ ਅਨੁਸਾਰ ਇਸ ਆਦੇਸ਼ ਦੇ ਉਲੰਘਣ ’ਤੇ ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਬਜਰੰਗ ਸੈਨਾ ਦੇ ਪ੍ਰਦਰਸ਼ਨਕਾਰੀ ਵਰਕਰਾਂ ’ਤੇ ਆਈ.ਪੀ.ਸੀ. ਦੀ ਧਾਰਾ 188 (ਕਿਸੇ ਸਰਕਾਰੀ ਅਧਿਕਾਰੀ ਦਾ ਆਦੇਸ਼ ਨਹੀਂ ਮੰਨਣਾ) ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ। ਇਸ ਵਿਚ, ਪ੍ਰਦੇਸ਼ ਕਾਂਗਰਸ ਬੁਲਾਰੇ ਅਮੀਨੁਲ ਖਾਨ ਸੂਰੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕੀਤਾ, ਜਿਸ ’ਚ ਕਾਲੀਚਰਨ ਮਹਾਰਾਜ ਦੇ ਸਮਰਥਕ ਰੀਗਲ ਚੌਰਾਹੇ ਨਾਲ ਲੱਗੇ ਪੁਲਸ ਕਮਿਸ਼ਨਰ ਦਫ਼ਤਰ ਕੰਪਲੈਕਸ ’ਚ ਇਸ ਵਿਵਾਦਿਤ ਧਾਰਮਿਕ ਨੇਤਾ ਦੇ ਪੋਸਟਰ ਲਹਿਰਾਉਂਦੇ ਹੋਏ ਪੁਲਸ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਦੇ ਨਜ਼ਰ ਆ ਰਹੇ ਹਨ ਅਤੇ ਵੀਡੀਓ ’ਚ ‘ਮਹਾਤਮਾ ਨਾਥੂਰਾਮ ਗੋਡਸੇ ਜ਼ਿੰਦਾਬਾਦ’ ਦੇ ਨਾਅਰੇ ਦੀ ਗੂੰਜ ਵੀ ਸੁਣਵਾਈ ਪੈ ਰਹੀ ਹੈ। ਸੂਰੀ ਨੇ ਦੋਸ਼ ਲਗਾਇਆ,‘‘ਭਾਜਪਾ ਦੇ ਰਾਜ ’ਚ ਕਾਲੀਚਰਨ ਮਹਾਰਾਜ ਦੇ ਸਮਰਥਕ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦੇ ਸਮਰਥਨ ’ਚ ਪੁਲਸ ਕਮਿਸ਼ਨਰ ਦਫ਼ਤਰ ਕੰਪਲੈਕਸ ਦੇ ਅੰਦਰ ਖੁੱਲ੍ਹੇਆਮ ਨਾਅਰੇਬਾਜ਼ੀ ਕਰਦੇ ਰਹੇ ਅਤੇ ਪੁਲਸ ਅਫ਼ਸਰ ਮੂਕ ਦਰਸ਼ਕ ਬਣੇ ਰਹੇ।’’

ਇਹ ਵੀ ਪੜ੍ਹੋ : ਵੀਡੀਓ ਜਾਰੀ ਕਰ ਕੇ ਬੋਲੇ ਕਾਲੀਚਰਨ- ਆਪਣੇ ਬਿਆਨ ’ਤੇ ਕੋਈ ਪਛਤਾਵਾ ਨਹੀਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News