ਕੇਰਲ ’ਚ ਸਾਹਮਣੇ ਆਇਆ ਕੋਵਿਡ-19 ਦੀ ਉਪ ਕਿਸਮ ਜੇ-ਐੱਨ 1 ਦਾ ਮਾਮਲਾ

Sunday, Dec 17, 2023 - 02:47 PM (IST)

ਕੇਰਲ ’ਚ ਸਾਹਮਣੇ ਆਇਆ ਕੋਵਿਡ-19 ਦੀ ਉਪ ਕਿਸਮ ਜੇ-ਐੱਨ 1 ਦਾ ਮਾਮਲਾ

ਨਵੀਂ ਦਿੱਲੀ, (ਭਾਸ਼ਾ)- ਕੇਰਲ ਵਿੱਚ 8 ਦਸੰਬਰ ਨੂੰ ਕੋਵਿਡ-19 ਦੀ ਉਪ ਕਿਸਮ ਜੇ. ਐੱਨ. -1 ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਆਰ. ਟੀ.-ਪੀ. ਸੀ. ਆਰ. ਰਾਹੀਂ 79 ਸਾਲ ਦੀ ਔਰਤ ਦੇ ਨਮੂਨੇ ਦੀ ਜਾਂਚ ਕੀਤੀ ਗਈ ਸੀ ਜਿਸ ’ਚ ਇਨਫੈਕਸ਼ਨ ਮਿਲੀ। ਔਰਤ ਵਿੱਚ ਫਲੂ ਵਰਗੀ ਬਿਮਾਰੀ ਦੇ ਹਲਕੇ ਲੱਛਣ ਸਨ। ਉਹ ਕੋਵਿਡ-19 ਤੋਂ ਠੀਕ ਹੋ ਗਈ ਸੀ।

ਸੂਤਰਾਂ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਦੇਸ਼ ਵਿੱਚ ਕੋਵਿਡ -19 ਦੇ 90 ਫੀਸਦੀ ਤੋਂ ਵੱਧ ਕੇਸ ਗੰਭੀਰ ਨਹੀਂ ਹਨ । ਪੀੜਤ ਲੋਕ ਆਪਣੇ ਘਰਾਂ ਵਿੱਚ ਅਲੱਗ-ਥਲੱਗ ਰਹਿ ਰਹੇ ਹਨ।

ਇਸ ਤੋਂ ਪਹਿਲਾਂ ਸਿੰਗਾਪੁਰ ਵਿੱਚ ਇੱਕ ਭਾਰਤੀ ਯਾਤਰੀ ਵਿੱਚ ਜੇ. ਐੱਨ.-1 ਦੀ ਇਨਫੈਕਸ਼ਨ ਦਾ ਪਤਾ ਲੱਗਾ ਸੀ। ਇਹ ਵਿਅਕਤੀ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਦਾ ਰਹਿਣ ਵਾਲਾ ਹੈ ਅਤੇ 25 ਅਕਤੂਬਰ ਨੂੰ ਸਿੰਗਾਪੁਰ ਗਿਆ ਸੀ। ਤਿਰੂਚਿਰਾਪੱਲੀ ਜਾਂ ਤਾਮਿਲਨਾਡੂ ਦੀਆਂ ਹੋਰ ਥਾਵਾਂ ’ਚ ਜੇ. ਐਨ.-1 ਤੋਂ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਮਾਮਲਿਆਂ ਵਿੱਚ ਕੋਈ ਵਾਧਾ ਨਹੀਂ ਹੋਇਆ।


author

Rakesh

Content Editor

Related News