ਮਸਕਟ ਦੀ ਮਸਜਿਦ ''ਚ ਗੋਲੀਬਾਰੀ ਦਾ ਮਾਮਲਾ : ਜੈਸ਼ੰਕਰ ਨੇ ਓਮਾਨ ਦੇ ਵਿਦੇਸ਼ ਮੰਤਰੀ ਨਾਲ ਫੋਨ ''ਤੇ ਕੀਤੀ ਗੱਲਬਾਤ

Tuesday, Jul 23, 2024 - 12:02 AM (IST)

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਓਮਾਨ ਦੇ ਉਨ੍ਹਾਂ ਦੇ ਹਮਰੁਤਬਾ ਬਦਰ ਅਲਬੁਸੈਦੀ ਨੇ ਸੋਮਵਾਰ ਨੂੰ ਫੋਨ 'ਤੇ ਗੱਲਬਾਤ ਕਰਕੇ ਪਿਛਲੇ ਹਫ਼ਤੇ ਮਸਕਟ ਵਿਚ ਹੋਈ ਗੋਲੀਬਾਰੀ ਦੀ ਘਟਨਾ 'ਤੇ ਚਰਚਾ ਕੀਤੀ, ਜਿਸ ਵਿਚ ਇਕ ਭਾਰਤੀ ਸਮੇਤ 6 ਲੋਕ ਮਾਰੇ ਗਏ ਸਨ। ਅਲਬੁਸੈਦੀ ਨੇ ਜੈਸ਼ੰਕਰ ਨੂੰ ਫੋਨ ਕੀਤਾ ਸੀ।

ਜੈਸ਼ੰਕਰ ਨੇ 'ਐਕਸ' 'ਤੇ ਲਿਖਿਆ, "ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੁਸੈਦੀ ਨਾਲ ਫੋਨ 'ਤੇ ਗੱਲ ਕੀਤੀ। ਮਸਕਟ ਗੋਲੀਬਾਰੀ ਦੀ ਘਟਨਾ 'ਤੇ ਚਰਚਾ ਕੀਤੀ ਜਿਸ ਵਿਚ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ ਕੁਝ ਹੋਰ ਜ਼ਖਮੀ ਹੋ ਗਏ ਸਨ।

ਪਿਛਲੇ ਸੋਮਵਾਰ ਨੂੰ ਓਮਾਨ ਦੀ ਰਾਜਧਾਨੀ ਮਸਕਟ ਵਿਚ ਇਕ ਸ਼ੀਆ ਮਸਜਿਦ ਨੇੜੇ ਗੋਲੀਬਾਰੀ ਹੋਈ ਸੀ। ਮਸਕਟ ਸਥਿਤ ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਇਸ ਘਟਨਾ ਵਿਚ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਬਾਸ਼ਾ ਜਾਨ ਅਲੀ ਹੁਸੈਨ ਵਜੋਂ ਕੀਤੀ ਹੈ। ਹਮਲੇ 'ਚ ਤਿੰਨ ਭਾਰਤੀ ਵੀ ਜ਼ਖਮੀ ਹੋਏ ਹਨ। ਦੂਤਘਰ ਨੇ ਕਿਹਾ ਕਿ ਉਹ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉੱਥੇ ਰਹਿ ਰਹੇ ਭਾਰਤੀ ਭਾਈਚਾਰੇ ਦੀ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News