ਇਕਤਰਫਾ ਪਿਆਰ ਦਾ ਮਾਮਲਾ: ਮਰਨ ਤੋਂ ਪਹਿਲਾਂ ਕੁੜੀ ਦੇ ਬੋਲ- ‘ਜਿਵੇਂ ਮੈਂ ਮਰ ਰਹੀ ਹਾਂ ਉਂਝ ਹੀ ਸ਼ਾਹਰੁਖ ਵੀ ਮਰੇ’

Tuesday, Aug 30, 2022 - 10:21 AM (IST)

ਇਕਤਰਫਾ ਪਿਆਰ ਦਾ ਮਾਮਲਾ: ਮਰਨ ਤੋਂ ਪਹਿਲਾਂ ਕੁੜੀ ਦੇ ਬੋਲ- ‘ਜਿਵੇਂ ਮੈਂ ਮਰ ਰਹੀ ਹਾਂ ਉਂਝ ਹੀ ਸ਼ਾਹਰੁਖ ਵੀ ਮਰੇ’

ਦੁਮਕਾ– ਝਾਰਖੰਡ ਦੇ ਦੁਮਕਾ ਵਿਚ ਇਕ ਮੁਸਲਿਮ ਨੌਜਵਾਨ ਸ਼ਾਹਰੁਖ ਨੇ ਇਕ ਪਾਸੜ ਪਿਆਰ ਵਿਚ ਅਸਫਲ ਹੋਣ ਤੋਂ ਬਾਅਦ 12ਵੀਂ ਕਲਾਸ ਦੀ 19 ਸਾਲ ਦੀ ਨਾਬਾਲਗ ਵਿਦਿਆਰਥਣ ਅੰਕਿਤਾ ਨੂੰ ਜ਼ਿੰਦਾ ਸਾੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਮਾਮਲਾ ਭਖ ਗਿਆ ਅਤੇ ਹਾਲਾਤ ਤਣਾਅਪੂਰਨ ਹੋ ਗਏ। 

ਇਹ ਵੀ ਪੜ੍ਹੋ- ਜਾਨਲੇਵਾ ਸਾਬਤ ਹੋਇਆ ਇਕਤਰਫਾ ਪਿਆਰ, ਮੁਸਲਿਮ ਨੌਜਵਾਨ ਨੇ ਕੁੜੀ ਨੂੰ ਜ਼ਿੰਦਾ ਸਾੜਿਆ

PunjabKesari

ਪ੍ਰਸ਼ਾਸਨ ਨੇ ਸਥਿਤੀ ਨੂੰ ਦੇਖਦੇ ਹੋਏ ਇਲਾਕੇ ਵਿਚ ਧਾਰਾ 144 ਲਗਾ ਦਿੱਤੀ ਹੈ ਪਰ ਮਰਨ ਤੋਂ ਪਹਿਲਾਂ ਅੰਕਿਤਾ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਹਿ ਰਹੀ ਹੈ ਕਿ ਜਿਵੇਂ ਮੈਂ ਮਰ ਰਹੀ ਹਾਂ ਉਸੇ ਤਰ੍ਹਾਂ ਹੀ ਮੌਤ ਦੋਸ਼ੀ ਸ਼ਾਹਰੁਖ ਨੂੰ ਵੀ ਮਿਲੇ। ਸੋਮਵਾਰ ਸਵੇਰੇ ਭਾਰੀ ਗ਼ਮ ਅਤੇ ਗੁੱਸੇ ਦਰਮਿਆਨ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਵਾਰਦਾਤ ਦੇ ਵਿਰੋਧ ਵਿਚ ਸ਼ਹਿਰ ਦੂਜੇ ਦਿਨ ਵੀ ਬੰਦ ਸੀ। ਸ਼ਾਹਰੁਖ ਹੁਣ ਜੇਲ੍ਹ ਵਿਚ ਹੈ ਪਰ ਲੋਕ ਉਸ ਨੂੰ ਫਾਂਸੀ ਦੇਣ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ ਹਨ।

ਇਹ ਵੀ ਪੜ੍ਹੋ- ਪ੍ਰਯਾਗਰਾਜ: ਉਫ਼ਾਨ ’ਤੇ ਗੰਗਾ-ਯਮੁਨਾ ਨਦੀਆਂ, ਵੱਡੀ ਗਿਣਤੀ ’ਚ ਲੋਕ ਹੋਏ ਬੇਘਰ, ਤਸਵੀਰਾਂ ’ਚ ਵੇਖੋ ਮੰਜ਼ਰ

ਗ੍ਰਿਫਤਾਰੀ ਤੋਂ ਬਾਅਦ ਮੁਸਕੁਰਾਉਂਦਾ ਦਿਖਾਈ ਦਿੱਤਾ ਦੋਸ਼ੀ ਸ਼ਾਹਰੁਖ

ਦੋਸ਼ੀ ਸ਼ਾਹਰੁਖ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਗ੍ਰਿਫਤਾਰੀ ਤੋਂ ਬਾਅਦ ਉਹ ਮੁਸਕੁਰਾਉਂਦਾ ਦਿਖਾਈ ਦੇ ਰਿਹਾ ਹੈ। ਉਸ ਦੇ ਚਿਹਰੇ ਨੂੰ ਦੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਹੈ।

ਕੀ ਹੈ ਪੂਰਾ ਮਾਮਲਾ-

ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਸ਼ਾਹਰੁਖ ਨੇ ਇਕਤਰਫਾ ਪਿਆਰ ’ਚ ਅਸਫਲ ਹੋਣ ’ਤੇ ਗੁਆਂਢ ਦੇ ਕਾਰੋਬਾਰੀ ਸੰਜੀਵ ਸਿੰਘ ਦੀ 19 ਸਾਲਾ ਧੀ ਅੰਕਿਤਾ ’ਤੇ ਦੇਰ ਰਾਤ ਸੁੱਤੇ ਸਮੇਂ ਖਿੜਕੀ ’ਚੋਂ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਸੀ, ਜਿਸ ’ਚ ਉਹ 90 ਫ਼ੀਸਦੀ ਸੜ ਗਈ ਸੀ। ਘਟਨਾ ਨਾਲ ਇਲਾਕੇ ’ਚ ਫਿਰਕੂ ਤਣਾਅ ਪੈਦਾ ਹੋ ਗਿਆ ਹੈ। ਪੁਲਸ ਨੇ ਮੁਲਜ਼ਮ ਸ਼ਾਹਰੁਖ ਨੂੰ ਗ੍ਰਿਫਤਾਰ ਕਰ ਕੇ ਮੰਗਲਵਾਰ ਨੂੰ ਹੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਭਵਨ ’ਚ ਹੁਣ ਨਹੀਂ ਹੋਵੇਗੀ ਭਾਜੜ ਵਰਗੀ ਘਟਨਾ, ਦਸੰਬਰ ਤੱਕ ਮਿਲੇਗੀ ਇਹ ਵੱਡੀ ਸਹੂਲਤ


author

Tanu

Content Editor

Related News