ਆਜ਼ਾਦੀ ਨੂੰ ਲੈ ਕੇ ਬਿਆਨਬਾਜ਼ੀ ਪਈ ਭਾਰੀ: ਕੰਗਨਾ ਰਣੌਤ ਖ਼ਿਲਾਫ਼ ਜੋਧਪੁਰ ''ਚ ਮਾਮਲਾ ਦਰਜ

Friday, Nov 12, 2021 - 09:29 PM (IST)

ਆਜ਼ਾਦੀ ਨੂੰ ਲੈ ਕੇ ਬਿਆਨਬਾਜ਼ੀ ਪਈ ਭਾਰੀ: ਕੰਗਨਾ ਰਣੌਤ ਖ਼ਿਲਾਫ਼ ਜੋਧਪੁਰ ''ਚ ਮਾਮਲਾ ਦਰਜ

ਜੋਧਪੁਰ - ਮਹਿਲਾ ਕਾਂਗਰਸ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਭਾਰਤ ਦੀ ਆਜ਼ਾਦੀ ਨੂੰ ਕਥਿਤ ਰੂਪ ਨਾਲ “ਭੀਖ” ਦੱਸਣ ਲਈ ਪੁਲਸ ਸ਼ਿਕਾਇਤ ਦਰਜ ਕਰਾਈ। ਅਦਾਕਾਰਾ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਕਿ ਭਾਰਤ ਨੂੰ ‘‘1947 ਵਿੱਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਅਤੇ ‘‘ਜੋ ਆਜ਼ਾਦੀ ਮਿਲੀ ਹੈ ਉਹ 2014 ਵਿੱਚ ਮਿਲੀ ਜਦੋਂ ਨਰਿੰਦਰ ਮੋਦੀ ਸਰਕਾਰ ਸੱਤਾ ਵਿੱਚ ਆਈ। ਕੰਗਨਾ ਨੇ ਜਿਸ ਟੀ.ਵੀ. ਚੈਨਲ 'ਤੇ ਇਹ ਟਿੱਪਣੀ ਕੀਤੀ ਸੀ ਉਸਦਾ ਨਾਮ ਵੀ ਸ਼ਿਕਾਇਤ ਵਿੱਚ ਦਰਜ ਕਰਾਇਆ ਗਿਆ ਹੈ।

ਜੋਧਪੁਰ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਮਨੀਸ਼ਾ ਪੰਵਾਰ ਨੇ ਸ਼ਿਕਾਇਤ ਵਿੱਚ ਕਿਹਾ ਕਿ ਕੰਗਨਾ ਰਣੌਤ ਨੇ ਆਪਣੇ ਬਿਆਨ ਦੇ ਜ਼ਰੀਏ ਆਜ਼ਾਦੀ ਘੁਲਾਟੀਏ ਅਤੇ ਦੇਸ਼ ਦੇ ਲੋਕਾਂ ਦੀ ਬੇਇੱਜ਼ਤੀ ਕੀਤੀ, ਜੋ “ਦੇਸ਼ਧ੍ਰੋਹ ਦੀ ਸ਼੍ਰੇਣੀ” 'ਚ ਆਉਂਦਾ ਹੈ। ਪੰਵਾਰ ਨੇ ਸ਼ਿਕਾਇਤ ਵਿੱਚ ਕਿਹਾ, “ਪੂਰੀ ਦੁਨੀਆ ਭਾਰਤ ਦੀ ਆਜ਼ਾਦੀ ਲੜਾਈ ਅਤੇ ਉਸਦੇ ਸੇਨਾਨੀਆਂ ਨੂੰ ਉੱਚ ਸਨਮਾਨ ਨਾਲ ਵੇਖਦੀ ਹੈ। ਇਹ ਵੀ ਇੱਕ ਸੱਚਾਈ ਹੈ ਕਿ ਹਜ਼ਾਰਾਂ ਲੋਕਾਂ ਨੇ ਇਸ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ‘ਭੀਖ ਦੱਸ ਕੇ ਉਨ੍ਹਾਂ ਨੇ ਸ਼ਹੀਦਾਂ, ਉਨ੍ਹਾਂ ਦੇ ਵੰਸ਼ਜ਼ਾਂ ਅਤੇ ਹਰ ਇੱਕ ਭਾਰਤੀ ਨਾਗਰਿਕ ਦੀ ਬੇਇੱਜ਼ਤੀ ਕੀਤੀ ਹੈ।”

ਅਦਾਕਾਰ ਅਤੇ ਚੈਨਲ ਦੋਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਹੁਏ ਪੰਵਾਰ ਨੇ ਕਿਹਾ ਕਿ ਬਿਆਨ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਸੰਵਿਧਾਨ ਅਤੇ ਦੇਸ਼ ਦੀ ਆਜ਼ਾਦੀ ਦੇ ਪ੍ਰਮਾਣਿਕ ਸਬੂਤਾਂ ਦੇ ਪ੍ਰਤੀ ਕੋਈ ਸਨਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਿਆਨ ਇੱਕ ਜਨਤਕ ਮੰਚ ਤੋਂ “ਜਾਣਬੁੱਝ ਕੇ ਚੁੱਕਿਆ ਗਿਆ ਕਦਮ” ਸੀ, ਜਿਸ ਨਾਲ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਿਆਨ “ਦੇਸ਼ਧ੍ਰੋਹ ਦੀ ਸ਼੍ਰੇਣੀ” 'ਚ ਆਉਂਦਾ ਹੈ। ਸ਼ਾਸਤਰੀ ਨਗਰ ਪੁਲਸ ਥਾਣੇ ਦੇ ਐੱਸ.ਐੱਚ.ਓ. ਪੰਕਜ ਰਾਜ ਮਾਥੁਰ ਨੇ ਕਿਹਾ ਕਿ ਸ਼ਿਕਾਇਤ ਨੂੰ ਜਾਂਚ ਲਈ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News