ਅੱਜ ਸੀ.ਬੀ.ਆਈ. ''ਚ ਕੇਜਰੀਵਾਲ ਦੇ ਖਿਲਾਫ ਮਿਸ਼ਰਾ ਦਰਜ ਕਰਵਾਉਣਗੇ ਕੇਸ

05/16/2017 10:10:01 AM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਤੋਂ ਬਰਖ਼ਾਸਤ ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਸਬੂਤ ਦੇਣ ਸੀ.ਬੀ.ਆਈ. ਜਾਣਗੇ ਅਤੇ ਕੇਸ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਜਰੀਵਾਲ ਅਤੇ ''ਆਪ'' ਦੇ ਮੰਤਰੀ ਸਤੇਂਦਰ ਜੈਨ ਦਰਮਿਆਨ ਕਥਿਤ ਲੈਣ-ਦੇਣ ਦੀ ਸ਼ਿਕਾਇਤ ਕੀਤੀ ਸੀ। ਮਿਸ਼ਰਾ ਨੇ ਮੰਗਲਵਾਰ ਦੀ ਸਵੇਰ ਕੇਜਰੀਵਾਲ ਦੇ ਖਿਲਾਫ ਟਵੀਟ ਕਰਦੇ ਹੋਏ ਗ੍ਰਾਫਿਕਸ ਵੀ ਸ਼ੇਅਰ ਕੀਤਾ। ਜਿਸ ''ਚ ਕੇਜਰੀਵਾਲ ਦੇ ਖਿਲਾਫ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਗਈ। ਕਪਿਲ ਨੇ ਟਵੀਟ ''ਚ ਲਿਖਿਆ,''''ਅੱਜ ਸਮੇਂ ਦੇ ਪਹੀਏ ਦਾ ਇਕ ਚੱਕਰ ਪੂਰਾ ਹੋਇਆ। ਅਰਵਿੰਦ ਕੇਜਰੀਵਾਲ ਕੀ ਕਰਨ ਆਏ ਸਨ ਅਤੇ ਕੀ-ਕੀ  ਕਰਦੇ ਫੜੇ ਗਏ। ਦੇਸ਼ ਨਾਲ ਧੋਖਾ ਕਰਨ ਤੋਂ ਪਹਿਲਾਂ ਇਕ ਵਾਰ ਸੋਚ ਲੈਂਦੇ।''''
ਮਿਸ਼ਰਾ ਨੇ ਕੇਜਰੀਵਾਲ ''ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਹੁਣ ਉਹ ਇਸ ਦੀ ਸ਼ਿਕਾਇਤ ਵੀ ਕਰਨ ਵਾਲੇ ਹਨ। ਇਸ ਸਿਲਸਿਲੇ ''ਚ ਅੱਜ ਉਹ ਸੀ.ਬੀ.ਡੀ.ਟੀ. (ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸੇਜ਼) ਜਾ ਕੇ ਵੀ ਕੇਜਰੀਵਾਲ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦਰਜ ਕਰਵਾਉਣਗੇ। ਕਪਿਲ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਪਾਰਟੀ ਫੰਡ ਦੇ ਨਾਂ ''ਤੇ ਪੈਸਿਆਂ ਦਾ ਹੇਰਫੇਰ ਕੀਤਾ। ਜ਼ਿਕਰਯੋਗ ਹੈ ਕਿ ਮਿਸ਼ਰਾ ਨੇ 6 ਦਿਨ ਬਾਅਦ ਸੋਮਵਾਰ ਨੂੰ ਆਪਣੀ ਭੁੱਖ-ਹੜਤਾਲ ਵੀ ਤੋੜ ਦਿੱਤੀ। ਐਤਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਉਹ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਸੋਮਵਾਰ ਦੀ ਸ਼ਾਮ ਉਨ੍ਹਾਂ ਨੂੰ ਹਸਪਤਾਲ ਤੋਂ ਵੀ ਡਿਸਚਾਰਜ ਕਰ ਦਿੱਤਾ ਗਿਆ। ਮਿਸ਼ਰਾ ਨੇ ਕੇਜਰੀਵਾਲ ''ਤੇ ਕਾਫਈ ਗੰਭੀਰ ਦੋਸ਼ ਲਾਏ ਹਨ।


Disha

News Editor

Related News