Air India ਦੀ ਫਲਾਈਟ ''ਚ ਮਿਲਿਆ ਕਾਰਤੂਸ, ਹਵਾਈ ਅੱਡੇ ''ਤੇ ਫੈਲੀ ਦਹਿਸ਼ਤ
Saturday, Nov 02, 2024 - 04:03 PM (IST)
ਨੈਸ਼ਨਲ ਡੈਸਕ : ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ 27 ਅਕਤੂਬਰ ਨੂੰ ਦੁਬਈ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਇੱਕ ਕਾਰਤੂਸ ਮਿਲਿਆ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਰ ਦਿੱਤਾ ਗਿਆ ਸੀ। ਫਲਾਈਟ ਦਾ ਨੰਬਰ ਏਆਈ 916 ਸੀ ਅਤੇ ਕਾਰਤੂਸ ਸੀਟ ਦੀ ਜੇਬ ਵਿੱਚੋਂ ਮਿਲਿਆ ਸੀ।
ਇਹ ਵੀ ਪੜ੍ਹੋ - ਮੁੰਡੇ ਦੇ ਢਿੱਡ 'ਚੋਂ ਨਿਕਲੇ ਘੜੀ ਦੇ ਸੈੱਲ ਸਣੇ 56 ਚੀਜ਼ਾਂ, ਡਾਕਟਰਾਂ ਦੇ ਉੱਡੇ ਹੋਸ਼, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਜਦੋਂ ਸ਼ੱਕੀ ਵਸਤੂ ਮਿਲੀ ਸੀ ਤਾਂ ਏਅਰਲਾਈਨ ਨੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਤੁਰੰਤ ਏਅਰਪੋਰਟ ਥਾਣੇ 'ਚ ਮਾਮਲਾ ਦਰਜ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਦੀਆਂ ਬਹੁਤ ਸਖ਼ਤ ਸੁਰੱਖਿਆ ਨੀਤੀਆਂ ਹਨ ਅਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਕੁਤਾਹੀ ਨੂੰ ਸਵੀਕਾਰ ਨਹੀਂ ਕਰਦੇ।
ਇਹ ਵੀ ਪੜ੍ਹੋ - ਯਾਤਰੀਆਂ ਲਈ ਵੱਡੀ ਖ਼ਬਰ: ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੂਤਰਾਂ ਮੁਤਾਬਕ ਇਹ ਕਾਰਤੂਸ ਫਲਾਈਟ ਦੀ ਰੂਟੀਨ ਚੈਕਿੰਗ ਦੌਰਾਨ ਮਿਲਿਆ ਹੈ। ਜਦੋਂ ਫਲਾਈਟ ਲੈਂਡ ਹੋਈ ਅਤੇ ਸਾਰੇ ਯਾਤਰੀ ਉਤਰ ਗਏ। ਉਸ ਸਮੇਂ ਕੈਬਿਨ ਕਰੂ ਅਤੇ ਸੁਰੱਖਿਆ ਟੀਮ ਨੇ ਨਿਯਮਤ ਜਾਂਚ ਕੀਤੀ। ਇਸ ਦੌਰਾਨ ਸੀਟ ਤੋਂ ਇੱਕ ਕਾਰਤੂਸ ਬਰਾਮਦ ਹੋਇਆ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਇਹ ਕਾਰਤੂਸ ਜਹਾਜ਼ ਵਿਚ ਕਿਵੇਂ ਆਇਆ ਅਤੇ ਇਸ ਨੂੰ ਲਿਆਉਣ ਦਾ ਕੀ ਮਕਸਦ ਸੀ। ਇਸ ਤਰ੍ਹਾਂ ਏਅਰ ਇੰਡੀਆ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਹੀ ਹੈ।
ਇਹ ਵੀ ਪੜ੍ਹੋ - WhatsApp ਯੂਜ਼ਰ ਨੂੰ ਮਿਲਿਆ ਨਵਾਂ ਫੀਚਰ: ਹੁਣ 'ਬਾਬੂ ਸ਼ੋਨਾ' ਦੀ ਚੈਟ ਲੱਭਣੀ ਹੋਵੇਗੀ ਸੌਖੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8