ਵੱਡਾ ਹਾਦਸਾ : ਖੜ੍ਹੇ ਟਰੱਕ ਨਾਲ ਟਕਰਾਈ ਕਾਰ, 6 ਲੋਕਾਂ ਦੀ ਮੌਤ

Tuesday, Nov 19, 2024 - 10:10 AM (IST)

ਵੱਡਾ ਹਾਦਸਾ : ਖੜ੍ਹੇ ਟਰੱਕ ਨਾਲ ਟਕਰਾਈ ਕਾਰ, 6 ਲੋਕਾਂ ਦੀ ਮੌਤ

ਭਰੂਚ : ਗੁਜਰਾਤ ਦੇ ਭਰੂਚ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਦੋ ਬੱਚਿਆਂ ਅਤੇ ਦੋ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਈਕੋ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਹਾਦਸਾ ਸੋਮਵਾਰ ਦੇਰ ਰਾਤ ਭਰੂਚ ਦੇ ਜੰਬੂਸਰ-ਅਮੋਦ ਰੋਡ 'ਤੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਈਕੋ ਕਾਰ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ 4 ਲੋਕਾਂ ਨੂੰ ਜ਼ਖਮੀ ਹਾਲਤ 'ਚ ਦੇਖਿਆ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜੰਬੂਸਰ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਈਕੋ ਗੱਡੀ 'ਚ ਸਵਾਰ ਸਾਰੇ ਲੋਕ ਜੰਬੂਸਰ ਦੇ ਵੇਦਚ ਅਤੇ ਪੰਚਕੜਾ ਪਿੰਡਾਂ ਦੇ ਰਹਿਣ ਵਾਲੇ ਹਨ। ਹਰ ਕੋਈ ਸ਼ੁਕਲਤੀਰਥ ਵਿਚ ਚੱਲ ਰਹੇ ਮੇਲੇ ਤੋਂ ਵਾਪਸ ਪਰਤ ਰਿਹਾ ਸੀ। ਕਾਰ 'ਚ 10 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : 'ਜਨਮ ਦਿਨ ਤੋਂ ਪਹਿਲਾਂ ਮਾਰ ਦਿਆਂਗੇ...' ਪੱਪੂ ਯਾਦਵ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ, ਪਾਕਿ ਨੰਬਰ ਤੋਂ ਆਈ ਕਾਲ

ਇਹ ਹਨ ਮਰਨ ਵਾਲਿਆਂ ਦੇ ਨਾਂ : ਸਪਨਾਬੇਨ ਜੈਦੇਵ ਗੋਹਿਲ, ਜੈਦੇਵ ਗੋਵਿੰਦਭਾਈ ਗੋਹਿਲ, ਕੀਰਤਿਕਾਬੇਨ ਅਰਜੁਨਸਿੰਘ ਗੋਹਿਲ, ਹੰਸਾਬੇਨ ਅਰਵਿੰਦ ਜਾਦਵ, ਸੰਧਿਆਬੇਨ ਅਰਵਿੰਦ ਜਾਦਵ, ਵਿਵੇਕ ਗਣਪਤ ਪਰਮਾਰ।

ਪਾਟਨ 'ਚ ਵੀ ਵਾਪਰਿਆ ਸੀ ਭਿਆਨਕ ਹਾਦਸਾ 
ਦੱਸਣਯੋਗ ਹੈ ਕਿ ਹਾਲ ਹੀ 'ਚ ਗੁਜਰਾਤ ਦੇ ਪਾਟਨ 'ਚ ਦੀਵਾਲੀ ਵਾਲੇ ਦਿਨ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਪਾਟਨ ਜ਼ਿਲ੍ਹੇ ਦੀ ਚਾਂਸਮਾ ਤਹਿਸੀਲ ਦੇ ਰਾਮਗੜ੍ਹ ਨੇੜੇ ਇਕ ਛੋਟਾ ਹਾਥੀ ਟੈਂਪੂ ਅਤੇ ਇਕ ਆਲਟੋ ਕਾਰ ਵਿਚਕਾਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਦਰਦਨਾਕ ਮੌਤ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News