16 ਹਜ਼ਾਰ ਤੋਂ ਵੱਧ ਹਾਰਟ ਸਰਜਰੀ ਕਰਨ ਵਾਲੇ ਡਾਕਟਰ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

Wednesday, Jun 07, 2023 - 05:00 PM (IST)

ਨੈਸ਼ਨਲ ਡੈਸਕ- ਸਾਈਲੈਂਟ ਅਟੈਕ ਦੇ ਮਾਮਲੇ ਦੇਸ਼ 'ਚ ਵਧਦੇ ਜਾ ਰਹੇ ਹਨ। ਹਾਲ ਹੀ 'ਚ ਗੁਜਰਾਤ ਦੇ ਜਾਮਨਗਰ 'ਚ ਇਕ ਡਾਕਟਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਮਸ਼ਹੂਰ ਕਾਰਡੀਓਲਾਜਿਸਟ ਡਾ. ਗੌਰਵ ਗਾਂਧੀ ਦਾ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੌਰਵ ਗਾਂਧੀ ਨੇ ਆਪਣੇ ਮੈਡੀਕਲ ਕਰੀਅਰ 'ਚ 16 ਹਜ਼ਾਰ ਤੋਂ ਵੱਧ ਲੋਕਾਂ ਦੀ ਹਾਰਟ ਸਰਜਰੀ ਕੀਤੀ ਸੀ ਅਤੇ ਅੰਤ 'ਚ ਉਨ੍ਹਾਂ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਸੋਗ ਦਾ ਮਾਹੌਲ ਹੈ ਅਤੇ ਘਰ ਵਾਲੇ ਹੈਰਾਨ ਹਨ। ਪਰਿਵਾਰ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ 6 ਵਜੇ ਜਦੋਂ ਘਰ ਵਾਲਿਆਂ ਨੇ ਉਨ੍ਹਾਂ ਨੂੰ ਜਗਾਇਆ ਤਾਂ ਉਹ ਨਹੀਂ ਉੱਠੇ। ਇਸ ਤੋਂ ਬਾਅਦ ਪਰਿਵਾਰ ਵਾਲੇ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਡਾਕਟਰ ਨਾਲ ਵੀਡੀਓ ਕਾਲ ’ਤੇ ਨਰਸ ਨੇ ਕੀਤੀ ਸਰਜਰੀ, ਗਰਭਵਤੀ ਔਰਤ ਦੀ ਮੌਤ

ਜਾਣਕਾਰੀ ਅਨੁਸਾਰ ਡਾ. ਗੌਰਵ ਗਾਂਧੀ ਨੇ ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਰਾਤ ਵੀ ਮਰੀਜ਼ਾਂ ਦਾ ਚੈੱਕਅਪ ਕੀਤਾ ਸੀ। ਇਸ ਤੋਂ ਬਾਅਦ ਉਹ ਪੈਲੇਸ ਰੋਡ ਸਥਿਤ ਆਪਣੇ ਘਰ ਚੱਲੇ ਗਏ ਅਤੇ ਰਾਤ ਦਾ ਖਾਣਾ ਖਾਧਾ ਅਤੇ ਫਿਰ ਥੋੜ੍ਹੀ ਦੇਰ ਬਾਅਦ ਸੌਂਣ ਚਲੇ ਗਏ। ਉਨ੍ਹਾਂ ਦੇ ਰਵੱਈਏ 'ਚ ਜਾਂ ਉਨ੍ਹਾਂ ਦੀ ਸਿਹਤ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ। ਇਸ ਤੋਂ ਬਾਅਦ ਜਦੋਂ ਮੰਗਲਵਾਰ ਸਵੇਰੇ 6 ਵਜੇ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ ਨੂੰ ਜਗਾਇਆ ਤਾਂ ਉਹ ਉੱਠੇ ਹੀ ਨਹੀਂ। ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ। ਗੌਰਵ ਗਾਂਧੀ ਸਿਰਫ਼ 41 ਸਾਲ ਦੇ ਸਨ। ਡਾਕਟਰ ਗੌਰਵ ਗਾਂਧੀ ਨੇ ਆਪਣੇ ਮੈਡੀਕਲ ਕਰੀਅਰ 'ਚ 16 ਹਜ਼ਾਰ ਤੋਂ ਵੱਧ ਲੋਕਾਂ ਦੀ ਹਾਰਟ ਸਰਜਰੀ ਕੀਤੀ ਸੀ ਅਤੇ ਲੋਕਾਂ ਨੂੰ ਹਮੇਸ਼ਾ ਤਣਾਅ ਤੋਂ ਦੂਰ ਰਹਿਣ ਲਈ ਸਲਾਹ ਦਿੰਦੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News