ਰਾਜਸਥਾਨ ''ਚ ਵਾਪਰਿਆ ਭਿਆਨਕ ਹਾਦਸਾ, ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, 5 ਦੀ ਮੌਤ

Sunday, Jan 01, 2023 - 10:30 AM (IST)

ਰਾਜਸਥਾਨ ''ਚ ਵਾਪਰਿਆ ਭਿਆਨਕ ਹਾਦਸਾ, ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, 5 ਦੀ ਮੌਤ

ਸ਼੍ਰੀਗੰਗਾਨਗਰ- ਰਾਜਸਥਾਨ 'ਚ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੱਲੂ ਥਾਣਾ ਖੇਤਰ 'ਚ ਬਿਸਰਾਸਰ ਪਿੰਡ ਵਿਚ ਕਾਰ ਅਤੇ ਟਰੱਕ ਦੇ ਟਕਰਾਉਣ ਕਾਰਨ 5 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਮੁਤਾਬਕ ਸ਼ਨੀਵਾਰ ਦੇਰ ਰਾਤ ਕਰੀਬ 10 ਵਜੇ ਖੇਤਰ 'ਚ ਗਊਸ਼ਾਲਾ ਨੇੜੇ ਟਰੱਕ ਅਤੇ ਕਾਰ ਵਿਚ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ। 

ਕਾਰ 'ਚ 6 ਨੌਜਵਾਨ ਸਵਾਰ ਸਨ, ਜੋ ਕਿ ਬਿਸਰਾਸਰ ਤੋਂ ਪੱਲੂ ਆ ਰਹੇ ਸਨ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ ਅਤੇ 5 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਕ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਪੱਲੂ ਦੇ ਸਰਕਾਰੀ ਹਸਪਤਾਲ ਤੋਂ ਬੀਕਾਨੇਰ ਲਈ ਰੈਫਰ ਕਰ ਦਿੱਤਾ ਗਿਆ ਹੈ। 

ਪੁਲਸ ਨੇ ਦੱਸਿਆ ਕਿ ਮ੍ਰਿਤਕ ਬਿਸਰਾਸਰ ਦੇ ਵਾਸੀ ਸਨ ਅਤੇ ਜ਼ਖ਼ਮੀ ਨੌਜਵਾਨ ਵੀ ਬਿਸਰਾਸਰ ਦਾ ਵਾਸੀ ਹੈ। ਮ੍ਰਿਤਕਾਂ ਦੀ ਪਛਾਣ ਰਾਜੂ, ਨਰੇਸ਼, ਬਬਲੂ, ਦਾਨਾਰਾਮ ਅਤੇ ਮੁਰਲੀ ਦੇ ਰੂਪ ਵਿਚ ਕੀਤੀ ਗਈ ਹੈ, ਜਦਕਿ ਜ਼ਖ਼ਮੀ ਅਸ਼ੋਕ ਪੱਲੂ ਵਿਚ ਟੋਲ ਨਾਕਾ ਦਾ ਕਰਮਚਾਰੀ ਹੈ। 


author

Tanu

Content Editor

Related News