ਭਿਆਨਕ ਹਾਦਸਾ : ਕਾਰ ''ਚ ਅੱਗ ਲੱਗਣ ਨਾਲ ਜਿਊਂਦੇ ਸੜੇ 4 ਲੋਕ
Saturday, Jul 19, 2025 - 02:43 PM (IST)

ਕਾਂਕੇਰ- ਛੱਤੀਸਗੜ੍ਹ ਦੇ ਕੋਂਡਾਗਾਂਵ-ਕਾਂਕੇਰ ਮਾਰਗ 'ਤੇ ਕੁਲਗਾਂਵ ਕੋਲ ਹੋਏ ਭਿਆਨਕ ਸੜਕ ਹਾਦਸੇ 'ਚ 4 ਲੋਕਾਂ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਹਾਦਸਾ ਕੁਲਗਾਂਵ ਨੇੜੇ ਹੋਇਆ। ਜ਼ਖ਼ਮੀਆਂ ਨੂੰ ਇਲਾਜ ਲਈ ਕਾਂਕੇਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਅਨੁਸਾਰ ਕੇਸ਼ਕਾਲ ਤੋਂ ਇਕ ਕਾਰ 'ਚ ਸਵਾਰ ਹੋ ਕੇ 6 ਨੌਜਵਾਨ ਸ਼ੁੱਕਰਵਾਰ ਦੇਰ ਸ਼ਾਮ ਕਾਂਕੇਰ ਆ ਰਹੇ ਸਨ।
ਤੇਜ਼ ਰਫ਼ਤਾਰ ਕਾਰਨ ਕਾਰ ਪੁਲ ਨਾਲ ਟਕਰਾਈ ਅਤੇ ਚੰਗਿਆੜੀਆਂ ਨਿਕਲਣ ਨਾਲ ਗੱਡੀ 'ਚ ਅੱਗ ਲੱਗ ਗਈ। 2 ਲੋਕ ਬਹੁਤ ਮੁਸ਼ਕਲ ਨਾਲ ਬਾਹਰ ਨਿਕਲ ਸਕੇ, ਜਦੋਂ ਕਿ ਚਾਰ ਲੋਕ ਜਿਉਂਦੇ ਸੜ ਗਏ। ਦੇਰ ਰਾਤ ਟਰੈਫ਼ਿਕ ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਸਵੇਰੇ ਫੋਰੈਂਸਿਕ ਟੀਮ ਪਹੁੰਚ ਕੇ ਜਾਂਚ ਕਰ ਰਹੀ ਹੈ। ਮ੍ਰਿਤਕਾਂ 'ਚ ਦੀਪਕ ਮਰਾਵੀ, ਸੂਰਜ ਫਲਕੇ, ਯੁਵਰਾਜ ਸਾਢੀ ਅਤੇ ਹੇਮੰਤ ਸੋਢੀ ਹਨ, ਜਦੋਂ ਕਿ ਜ਼ਖ਼ਮੀਆਂ 'ਚ ਪ੍ਰੀਤਮ ਮੈਸ਼ਰਾਮ ਅਤੇ ਪ੍ਰਿਥਵੀਰਾਜ ਸਲਾਮ ਹਨ। ਜਿਨ੍ਹਾਂ ਦਾ ਇਲਾਜ ਕਾਂਕੇਰ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਦੀ ਉਮਰ 19 ਤੋਂ 25 ਸਾਲ ਤੱਕ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e