ਚੱਲਦੀ ਕਾਰ ’ਚ ਲੱਗੀ ਅੱਗ, ਕਾਰੋਬਾਰੀ ਜ਼ਿੰਦਾ ਸੜਿਆ

Wednesday, Apr 09, 2025 - 10:10 AM (IST)

ਚੱਲਦੀ ਕਾਰ ’ਚ ਲੱਗੀ ਅੱਗ, ਕਾਰੋਬਾਰੀ ਜ਼ਿੰਦਾ ਸੜਿਆ

ਨਵੀਂ ਦਿੱਲੀ- ਇੱਥੇ ਬਿਜਵਾਸਨ ਫਲਾਈਓਵਰ ਨੇੜੇ ਸੋਮਵਾਰ ਦੇਰ ਰਾਤ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕਾਰ ਚਾਲਕ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਉਹ ਜ਼ਿੰਦਾ ਸੜ ਗਿਆ। ਮ੍ਰਿਤਕ ਦੀ ਪਛਾਣ ਸੰਦੀਪ (42) ਵਜੋਂ ਹੋਈ ਹੈ। ਘਟਨਾ ਦੇ ਸਮੇਂ ਉਹ ਇਕ ਟੋਇਟਾ ਗਲੈਂਜ਼ਾ ਕਾਰ ਵਿਚ ਆਰ. ਕੇ. ਪੁਰਮ ਸਥਿਤ ਆਪਣੇ ਦਫ਼ਤਰ ਤੋਂ ਗੁੜਗਾਓਂ ਦੇ ਪਾਲਮ ਵਿਹਾਰ ਸਥਿਤ ਆਪਣੇ ਘਰ ਜਾ ਰਿਹਾ ਸੀ।

ਮੁੱਢਲੀ ਜਾਂਚ ਵਿਚ ਕਾਰ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਸੰਦੀਪ ਦਾ ਆਰ. ਕੇ. ਪੁਰਮ ਵਿਚ ਟੈਕਸੀ ਟਰਾਂਸਪੋਰਟ ਦਾ ਕਾਰੋਬਾਰ ਸੀ। ਇਹ ਖਦਸ਼ਾ ਹੈ ਕਿ ਅੱਗ ਲੱਗਣ ਕਾਰਨ ਕਾਰ ਦਾ ਸੈਂਟਰਲ ਲਾਕਿੰਗ ਸਿਸਟਮ ਜਾਮ ਹੋ ਗਿਆ ਹੋਵੇਗਾ। ਇਸ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News