ਹਿਮਾਚਲ ਪ੍ਰਦੇਸ਼ : ਕਾਰ 100 ਮੀਟਰ ਡੂੰਘੀ ਖਾਈ 'ਚ ਡਿੱਗੀ, ਤਿੰਨ ਔਰਤਾਂ ਸਮੇਤ 4 ਦੀ ਮੌਤ

05/13/2022 5:46:02 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਸਬ ਡਿਵੀਜ਼ਨ 'ਚ ਵੀਰਵਾਰ ਦੇਰ ਸ਼ਾਮ ਇਕ ਕਾਰ ਬੇਕਾਬੂ ਹੋ ਕੇ ਇਕ 100 ਮੀਟਰ ਡੂੰਘੀ ਖਾਈ 'ਚ ਡਿੱਗ ਗਿਆ। ਇਸ ਹਾਦਸੇ 'ਚ ਤਿੰਨ ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਵੀ ਹੋਏ ਹਨ। ਪੁਲਸ ਨੇ ਦੱਸਿਆ ਕਿ ਹਾਦਸਾ ਕਾਸ਼ਾਪਾਟ-ਤਕਲੇਚ ਸੰਪਰਕ ਮਾਰਗ 'ਤੇ ਤਕਲੇਚ ਨੇੜੇ ਕਰੀਬ 7.45 ਵਜੇ ਵਾਪਰਿਆ।

ਇਹ ਵੀ ਪੜ੍ਹੋ : ਫਰੀਦਾਬਾਦ 'ਚ ਨਸ਼ੇੜੀ ਪੁੱਤ ਨੇ ਕੈਂਚੀ ਮਾਰ ਬੇਰਹਿਮੀ ਨਾਲ ਕੀਤਾ ਮਾਤਾ-ਪਿਤਾ ਦਾ ਕਤਲ

ਹਾਦਸੇ 'ਚ ਲਤਾ ਦੇਵੀ (45), ਉਨ੍ਹਾਂ ਦੀ ਧੀ ਅੰਜਲੀ, ਮਨੋਰਮਾ (45) ਅਤੇ ਗਿਰੀਸ਼ ਕੁਮਾਰ (35) ਦੀ ਮੌਤ ਹੋ ਗਈ ਅਤੇ ਕਾਰ ਚਾਲਕ ਅਸ਼ੋਕ ਕੁਮਾਰ ਅਤੇ ਕੁਲਦੀਪ ਕੁਮਾਰ ਜ਼ਖ਼ਮੀ ਹੋ ਗਏ। ਦੋਹਾਂ ਨੂੰ ਸ਼ਿਮਲਾ ਦੇ ਆਈ.ਜੀ.ਐੱਮ.ਸੀ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News