ਹਿਮਾਚਲ : ਕਾਰ 354 ਫੁੱਟ ਡੂੰਘੀ ਖੱਡ ''ਚ ਡਿੱਗੀ, 2 ਨੌਜਵਾਨਾਂ ਦੀ ਮੌਤ

Friday, Jan 20, 2023 - 04:35 PM (IST)

ਹਿਮਾਚਲ : ਕਾਰ 354 ਫੁੱਟ ਡੂੰਘੀ ਖੱਡ ''ਚ ਡਿੱਗੀ, 2 ਨੌਜਵਾਨਾਂ ਦੀ ਮੌਤ

ਮੰਡੀ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਸ਼ਿਮਲਾ-ਕਰਸੋਗ ਮਾਰਗ 'ਤੇ ਇਕ ਕਾਰ ਦੇ ਡੂੰਘੀ ਖੱਡ 'ਚ ਡਿੱਗਣ ਨਾਲ ਇਸ 'ਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ। ਕਰਸੋਗ ਦੀ ਪੁਲਸ ਡਿਪਟੀ ਕਮਿਸ਼ਨਰ ਗੀਤਾਂਜਲੀ ਠਾਕੁਰ ਨੇ ਦੱਸਿਆ ਕਿ ਹਾਦਸਾ ਕਲੰਗਾਰ ਨੇੜੇ ਵੀਰਵਾਰ ਰਾਤ ਲਗਭਗ 12 ਵਜੇ ਹੋਇਆ, ਜਦੋਂ ਇਕ ਕਾਰ ਬੇਕਾਬੂ ਹੋ ਕੇ ਲਗਭਗ 354 ਫੁੱਟ ਡੂੰਘੀ ਖੱਡ 'ਚ ਡਿੱਗ ਗਈ। 

ਕਾਰ ਸਵਾਰਾਂ ਦੀ ਪਛਾਣ ਗਰਿਆਲਾ ਪਿੰਡ ਵਾਸੀ ਅਤੇ ਪਲੋਡ ਪਿੰਡ ਵਾਸੀ ਨੂਪਾ ਰਾਮ ਵਜੋਂ ਹੋਈ ਹੈ। ਦੋਵੇਂ ਹੀ ਆਪਣੇ ਘਰਾਂ ਦੇ ਇਕਲੌਤੇ ਚਿਰਾਗ ਸਨ। ਅਜਿਹੇ 'ਚ ਪਰਿਵਾਰ ਵਾਲਿਆਂ 'ਤੇ ਦੁਖ਼ਾਂ ਦਾ ਪਹਾੜ ਟੁੱਟ ਪਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਬਹੁਤ ਮੁਸ਼ਕਲਾਂ ਨਾਲ ਲਾਸ਼ਾਂ ਨੂੰ ਸੜਕ ਤੱਕ ਲਿਆਂਦਾ ਗਿਆ। ਲਾਸ਼ਾਂ ਕਰਸੋਗ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News