ਜੰਮੂ-ਕਸ਼ਮੀਰ ’ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ ’ਚ ਡਿੱਗੀ ਕਾਰ, 8 ਲੋਕਾਂ ਦੀ ਮੌਤ

Thursday, Nov 17, 2022 - 10:07 AM (IST)

ਜੰਮੂ-ਕਸ਼ਮੀਰ ’ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ ’ਚ ਡਿੱਗੀ ਕਾਰ, 8 ਲੋਕਾਂ ਦੀ ਮੌਤ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਕਿਸ਼ਤਵਾੜ ਜ਼ਿਲ੍ਹੇ ਦੇ ਮਾਰਵਾਹ ਇਲਾਕੇ ’ਚ ਇਕ ਕਾਰ ਡੂੰਘੀ ਖੱਡ ’ਚ ਜਾ ਡਿੱਗੀ। ਇਸ ਕਾਰਨ ਕਾਰ ’ਚ ਸਵਾਰ 8 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ’ਚ 4 ਔਰਤਾਂ ਅਤੇ 4 ਪੁਰਸ਼ ਹਨ। ਆਲੇ-ਦੁਆਲੇ ਦੇ ਲੋਕਾਂ ਨੇ ਹਾਦਸੇ ਦੀ ਸੂਚਨਾ ਨੇੜਲੇ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪਹੁੰਚੀ ਟੀਮ ਨੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ। ਕਿਸ਼ਤਵਾੜ ਦੇ ਡੀ. ਸੀ. ਦੇਵਾਂਸ਼ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਕਾਰ ਦੇ ਫਿਸਲਣ ਕਾਰਨ ਵਾਪਰਿਆ।

ਇਹ ਵੀ ਪੜ੍ਹੋ- ਕਠੁਆ ਗੈਂਗਰੇਪ ਕੇਸ; SC ਨੇ ਦੋਸ਼ੀ ਨੂੰ ਨਹੀਂ ਮੰਨਿਆ ਨਾਬਾਲਗ, ਹੁਣ ਬਾਲਗ ਦੇ ਤੌਰ ’ਤੇ ਚੱਲੇਗਾ ਮੁਕੱਦਮਾ

PunjabKesari

ਜੰਮੂ-ਕਸ਼ਮੀਰ ਦੇ ਕਿਸ਼ਵਾੜ ਜ਼ਿਲ੍ਹੇ ਦੇ ਡੀ. ਸੀ. ਦੇਵਾਂਸ਼ ਯਾਦਵ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਕਿ 8 ਲੋਕ ਪ੍ਰਾਈਵੇਟ ਕੈਬ ਵਿਚ ਯਾਤਰਾ ਕਰ ਰਹੇ ਸਨ ਅਤੇ ਸਾਰਿਆਂ ਦੀ ਹਾਦਸੇ ਵੀ ਮੌਤ ਹੋ ਗਈ। ਡੀ. ਸੀ. ਮੁਤਾਬਕ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।  ਦੱਸ ਦੇਈਏ ਕਿ ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ’ਤੇ ਬਚਾਅ ਦਲ ਅਤੇ ਪੁਲਸ ਪਹੁੰਚ ਗਈ ਸੀ। ਕਾਰ ਨੂੰ ਖੱਡ ’ਚੋਂ ਕੱਢਣ ਲਈ ਕਰੇਨ ਮੰਗਵਾਈ ਗਈ।

ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਭਾਜਪਾ ’ਤੇ ਲਾਇਆ ਉਮੀਦਵਾਰ ਨੂੰ ਅਗਵਾ ਕਰਨ ਦਾ ਇਲਜ਼ਾਮ, ਬੋਲੇ- ‘ਇਹ ਲੋਕਤੰਤਰ ਦਾ ਕਤਲ’

PunjabKesari


author

Tanu

Content Editor

Related News