ਤੇਜ਼ ਰਫ਼ਤਾਰ ਕਾਰ ਨਹਿਰ ''ਚ ਡਿੱਗੀ; ਰੁੜ੍ਹ ਗਏ ਦੋ ਨੌਜਵਾਨ, NDRF ਕਰ ਰਹੀ ਭਾਲ
Thursday, Jan 09, 2025 - 11:02 AM (IST)
ਬੁਲੰਦਸ਼ਹਿਰ- ਇਕ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ। ਹਾਦਸੇ 'ਚ 2 ਨੌਜਵਾਨਾਂ ਦੇ ਨਹਿਰ ਵਿਚ ਰੁੜ੍ਹ ਜਾਣ ਦਾ ਖ਼ਦਸ਼ਾ ਹੈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਨਹਿਰ ਵਿਚ ਡਿੱਗੇ ਵਾਹਨ ਨੂੰ ਬਾਹਰ ਕੱਢਿਆ ਗਿਆ ਅਤੇ ਲਾਪਤਾ ਨੌਜਵਾਨਾਂ ਦੀ ਭਾਲ ਵਿਚ ਮਦਦ ਲਈ NDRF ਨੂੰ ਬੁਲਾਇਆ ਗਿਆ। ਪੁਲਸ ਮੁਤਾਬਕ ਇਕ ਸਵਿਫਟ ਕਾਰ ਬੇਕਾਬੂ ਹੋ ਕੇ ਵਲੀਪੁਰਾ ਨਹਿਰ ਵਿਚ ਡਿੱਗ ਗਈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਵਾਪਰੀ।
ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗੀ 18 ਸਾਲਾ ਕੁੜੀ ਦੀ ਮੌਤ, 33 ਘੰਟਿਆਂ ਬਾਅਦ ਕੱਢਿਆ ਗਿਆ ਸੀ ਬਾਹਰ
ਸੂਚਨਾ ਮਿਲਣ 'ਤੇ ਪੁਲਸ ਅਤੇ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚੀ। ਕਰੇਨ ਅਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ। ਪੁਲਸ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਕਾਰ ਵਿਚ ਬੁਲੰਦਸ਼ਹਿਰ ਦੀ ਆਨੰਦ ਵਿਹਾਰ ਕਾਲੋਨੀ ਦੇ ਵਾਸੀ ਅਰਪਿਤ ਅਤੇ ਉਸ ਦਾ ਦੋਸਤ ਅਨਿਰੁੱਧ ਸਵਾਰ ਸਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਰਾਤ ਕਰੀਬ 10 ਵਜੇ ਇਕ ਕਾਰ ਵਲੀਪੁਰਾ ਨਹਿਰ 'ਚ ਡਿੱਗਣ ਦੀ ਸੂਚਨਾ ਮਿਲੀ। ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਗੱਡੀ ਨੂੰ ਨਹਿਰ 'ਚੋਂ ਕੱਢ ਲਿਆ ਗਿਆ ਪਰ ਉਸ 'ਚ ਕੋਈ ਨਹੀਂ ਸੀ।
ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗੀ 18 ਸਾਲਾ ਕੁੜੀ ਦੀ ਮੌਤ, 33 ਘੰਟਿਆਂ ਬਾਅਦ ਕੱਢਿਆ ਗਿਆ ਸੀ ਬਾਹਰ
ਹਾਲਾਂਕਿ ਉਨ੍ਹਾਂ ਨੇ ਦੋ ਵਿਅਕਤੀਆਂ ਦੇ ਨਹਿਰ 'ਚ ਰੁੜ੍ਹ ਜਾਣ ਦਾ ਖਦਸ਼ਾ ਜ਼ਾਹਰ ਕੀਤਾ। ਸਿੰਘ ਨੇ ਕਿਹਾ ਕਿ ਲਾਪਤਾ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਪਛਾਣ ਅਰਪਿਤ ਅਤੇ ਅਨਿਰੁਧ ਵਜੋਂ ਕੀਤੀ ਹੈ। ਪਾਣੀ ਦੇ ਤੇਜ਼ ਵਹਾਅ ਨੂੰ ਦੇਖਦਿਆਂ ਡਰ ਹੈ ਕਿ ਕਿਤੇ ਉਹ ਵਹਿ ਗਏ ਹੋਣਗੇ। ਬਚਾਅ ਕਾਰਜ 'ਚ ਮਦਦ ਲਈ NDRF ਨੂੰ ਬੁਲਾਇਆ ਗਿਆ ਹੈ। ਸਿੰਘ ਨੇ ਦੱਸਿਆ ਕਿ ਅਧਿਕਾਰੀ ਇਸ ਗੱਲ ਦਾ ਪਤਾ ਲਾ ਰਹੇ ਹਨ ਕਿ ਹਾਦਸੇ ਦੇ ਸਮੇਂ ਕਾਰ ਵਿਚ ਕਿੰਨੇ ਲੋਕ ਸਵਾਰ ਸਨ।
ਇਹ ਵੀ ਪੜ੍ਹੋ- ਦੇਸ਼ 'ਚ ਵੱਧਣ ਲੱਗੇ HMPV ਦੇ ਕੇਸ, ਜਾਣੋ ਕਿਸ-ਕਿਸ ਸੂਬੇ 'ਚ ਫੈਲਿਆ ਵਾਇਰਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8