ਧਾਰਮਿਕ ਸਥਾਨ ''ਤੇ ਜਾ ਰਹੇ ਸ਼ਰਧਾਲੂਆਂ ਦੀ ਨਹਿਰ ''ਚ ਜਾ ਡਿੱਗੀ ਗੱਡੀ, 11 ਦੀ ਹੋ ਗਈ ਮੌਤ
Sunday, Aug 03, 2025 - 12:15 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਸੂਬੇ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗੋਂਡਾ ਇਲਾਕੇ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਥੇ ਇਕ ਬੋਲੈਰੋ 'ਚ ਸਵਾਰ ਹੋ ਕੇ 15 ਲੋਕ ਪ੍ਰਿਥਵੀਨਾਥ ਮੰਦਰ ਜਾ ਰਹੇ ਸਨ ਕਿ ਇਟੀਆ ਥੋਕ ਥਾਣਾ ਇਲਾਕੇ 'ਚ ਪਹੁੰਚਣ ਮਗਰੋਂ ਗੱਡੀ ਨਹਿਰ 'ਚ ਡਿੱਗ ਗਈ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ।
ਹਾਦਸੇ ਮਗਰੋਂ ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ ਤੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਬਾਕੀ 4 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
Uttar Pradesh: 11 people died after their vehicle fell into a canal under Itia Thok Police Station limits in Gonda. The vehicle had 15 passengers onboard and they were going to Prithvinath Temple to offer prayers.
— ANI (@ANI) August 3, 2025
ਇਹ ਵੀ ਪੜ੍ਹੋ- ''ਜਬਰ-ਜਨਾਹ ਤੋਂ ਬਚਣਾ ਤਾਂ ਨਾ ਨਿਕਲੋ ਘਰੋਂ ਬਾਹਰ...!'', ਸ਼ਹਿਰ 'ਚ ਲੱਗੇ ਪੋਸਟਰਾਂ ਨੇ ਖੜ੍ਹਾ ਕੀਤਾ ਨਵਾਂ ਵਿਵਾਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e