ਹਰਿਆਣਾ ''ਚ ਦਰੱਖਤ ਨਾਲ ਟਕਰਾਉਣ ਨਾਲ ਕਾਰ ''ਚ ਲੱਗੀ ਅੱਗ, ਜਿਊਂਦਾ ਸੜਿਆ ਵਿਅਕਤੀ

Friday, Feb 11, 2022 - 04:25 PM (IST)

ਹਰਿਆਣਾ ''ਚ ਦਰੱਖਤ ਨਾਲ ਟਕਰਾਉਣ ਨਾਲ ਕਾਰ ''ਚ ਲੱਗੀ ਅੱਗ, ਜਿਊਂਦਾ ਸੜਿਆ ਵਿਅਕਤੀ

ਹਿਸਾਰ (ਭਾਸ਼ਾ)- ਹਰਿਆਣਾ ਦੇ ਹਿਸਾਰ-ਟੋਹਾਨਾ ਮਾਰਗ 'ਤੇ ਸ਼ੁੱਕਰਵਾਰ ਨੂੰ ਇਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ 'ਚ ਅੱਗ ਲੱਗਣ ਨਾਲ 32 ਸਾਲਾ ਇਕ ਵਿਅਕਤੀ ਦੀ ਸੜ ਕੇ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਵਿਅਕਤੀ ਦੀ ਪਛਾਣ ਭਿਵਾਨੀ ਦੇ ਨਵਾਂ ਪਿੰਡ ਦੇ ਵਾਸੀ ਭੀਮ ਸਿੰਘ (32) ਦੇ ਰੂਪ 'ਚ ਹੋਈ ਹੈ। ਕਾਰ ਸਮੀਨ ਪਿੰਡ ਤੋਂ ਨਵਾਂ ਪਿੰਡ ਆ ਰਹੀ ਸੀ, ਉਦੋਂ ਸ਼ੁੱਕਰਵਾਰ ਤੜਕੇ ਇੱਥੋਂ ਕਰੀਬ 45 ਕਿਲੋਮੀਟਰ ਦੂਰ ਇਹ ਹਾਦਸਾ ਵਾਪਰਿਆ। 

ਇਹ ਵੀ ਪੜ੍ਹੋ : ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ ਦੀ ਉਡੀਕ 'ਚ ਲੰਘ ਗਈ ਰਾਤ, ਪਿਤਾ ਬੋਲੇ- ਪੁੱਤਰ ਨੂੰ ਲਾੜੇ ਦੀ ਤਰ੍ਹਾਂ ਕਰਾਂਗਾ ਵਿਦਾ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿੰਘ ਅੱਗ ਲੱਗਣ ਕਾਰਨ ਵਾਹਨ 'ਚੋਂ ਬਾਹਰ ਨਹੀਂ ਨਿਕਲ ਸਕੇ ਅਤੇ ਜਿਊਂਦੇ ਸੜਨ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਿੰਘ ਦੀ ਪਤਨੀ ਨੀਲਮ ਅਤੇ ਉਨ੍ਹਾਂ ਦੀਆਂ 2 ਧੀਆਂ, ਇਕ ਰਿਸ਼ਤੇਦਾਰ ਦੇ 2 ਬੱਚੇ ਵਾਹਨ ਤੋਂ ਬਾਹਰ ਨਿਕਲਣ ਅਤੇ ਖੁਦ ਨੂੰ ਬਚਾਉਣ 'ਚ ਸਫ਼ਲ ਰਹੇ। ਲਾਸ਼ ਪੋਸਟਮਾਰਟਮ ਲਈ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ  


author

DIsha

Content Editor

Related News