ਵਰਿੰਦਾਵਨ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਬੱਸ ਨਾਲ ਟਕਰਾਈ, 1 ਦੀ ਮੌਤ, 5 ਜ਼ਖਮੀ

Wednesday, Nov 06, 2024 - 07:39 AM (IST)

ਵਰਿੰਦਾਵਨ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਬੱਸ ਨਾਲ ਟਕਰਾਈ, 1 ਦੀ ਮੌਤ, 5 ਜ਼ਖਮੀ

ਨੈਸ਼ਨਲ ਡੈਸਕ : ਰਾਜਸਥਾਨ ਦੇ ਭਰਤਪੁਰ ਦੇ ਹਲੈਨਾ ਥਾਣਾ ਖੇਤਰ 'ਚ ਮੰਗਲਵਾਰ ਨੂੰ ਸੜਕ ਕਿਨਾਰੇ ਖੜ੍ਹੀ ਸਕੂਲ ਬੱਸ ਨਾਲ ਕਾਰ ਦੇ ਟਕਰਾ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਔਰਤਾਂ ਅਤੇ 2 ਲੜਕੀਆਂ ਸਮੇਤ 5 ਲੋਕ ਜ਼ਖਮੀ ਹੋ ਗਏ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੈਪੁਰ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਲੋਕ ਵਰਿੰਦਾਵਨ ਤੋਂ ਜੈਪੁਰ ਪਰਤ ਰਹੇ ਸਨ।

ਆਗਰਾ-ਜੈਪੁਰ ਨੈਸ਼ਨਲ ਹਾਈਵੇਅ ਨੰਬਰ 21 'ਤੇ ਨਸਬਰਾ ਪਿੰਡ ਦੇ ਕੋਲ ਇਕ ਸਕੂਲੀ ਬੱਸ ਸੜਕ ਕਿਨਾਰੇ ਖੜ੍ਹੀ ਸੀ, ਜਿਸ ਨੂੰ ਕਾਰ ਚਾਲਕ ਦੇਖ ਨਹੀਂ ਸਕਿਆ ਅਤੇ ਕਾਰ ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਇਸ ਕਾਰਨ ਕਾਰ 'ਚ ਸਵਾਰ ਮੁਕੇਸ਼ (38) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜਗਦੀਸ਼ ਸ਼ਰਮਾ (65), ਲਕਸ਼ਮੀ ਪਤਨੀ ਜਗਦੀਸ਼ (60), ਰੀਨਾ ਪਤਨੀ ਮੁਕੇਸ਼ (32), ਕੁਮਾਰੀ ਕਸ਼ਵੀ ਪੁੱਤਰੀ ਮੁਕੇਸ਼ (14) ਅਤੇ ਕੁਮਾਰ ਆਰਵੀ ਪੁੱਤਰੀ ਮੁਕੇਸ਼ (7) ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : Zomato ਤੋਂ ਮੰਗਵਾਈ ਸੇਵ-ਟਮਾਟਰ ਦੀ ਸਬਜ਼ੀ 'ਚੋਂ ਨਿਕਲੀ ਹੱਡੀ, ਫੂਡ ਵਿਭਾਗ ਨੇ ਜਾਂਚ ਕੀਤੀ ਤਾਂ ਉੱਡੇ ਹੋਸ਼ 

ਉਨ੍ਹਾਂ ਨੂੰ ਭਰਤਪੁਰ ਦੇ ਆਰਬੀਐੱਮ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਕਾਰ ਚਾਲਕ ਨੂੰ ਸ਼ਾਇਦ ਨੀਂਦ ਆ ਗਈ ਜਿਸ ਕਾਰਨ ਕਾਰ ਸਿੱਧੀ ਬੱਸ ਨਾਲ ਟਕਰਾ ਗਈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News