ਡੂੰਘੇ ਤਾਲਾਬ ''ਚ ਡਿੱਗੀ ਕਾਰ, 5 ਨੌਜਵਾਨਾਂ ਦੀ ਮੌ.ਤ
Saturday, Dec 07, 2024 - 10:12 AM (IST)
ਨੈਸ਼ਨਲ ਡੈਸਕ- ਸ਼ਨੀਵਾਰ ਤੜਕੇ ਇਕ ਕਾਰ ਬੇਕਾਬੂ ਹੋ ਕੇ ਤਾਲਾਬ 'ਚ ਡਿੱਗਣ ਨਾਲ 5 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਤੜਕੇ ਤੇਲੰਗਾਨਾ ਦੇ ਯਦਾਦ੍ਰੀ ਭੁਵਨਗਿਰੀ ਜ਼ਿਲ੍ਹੇ 'ਚ ਵਾਪਰਿਆ। ਕਾਰ ਸਵਾਰ ਨੌਜਵਾਨ ਹੈਦਰਾਬਾਦ ਤੋਂ ਭੂਦਾਨ ਪੋਚਮਪੱਲੀ ਜਾ ਰਹੀ ਸੀ। ਉਦੋਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਡੂੰਘੇ ਤਾਲਾਬ 'ਚ ਜਾ ਡਿੱਗੀ। ਇਸ 'ਚ 5 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖ਼ਮੀ ਨੌਜਵਾਨ ਤੈਰ ਕੇ ਤਾਲਾਬ 'ਚ ਬੰਨ੍ਹ ਤੱਕ ਪਹੁੰਚਣ 'ਚ ਸਫ਼ਲ ਰਿਹਾ।
ਸੂਚਨਾ ਮਿਲਣ 'ਤੇ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਕਾਰ ਨੂੰ ਤਾਲਾਬ 'ਚੋਂ ਬਾਹਰ ਕੱਢਿਆ। ਉਨ੍ਹਾਂ ਨੇ ਜ਼ਖ਼ਮੀ ਨੌਜਵਾਨ ਨੂੰ ਭੁਵਨਗਿਰੀ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਹਰਸ਼, ਦਿਨੇਸ਼, ਵਾਮਸ਼ੀ, ਬਾਲੂ ਅਤੇ ਵਿਨੈ ਵਜੋਂ ਹੋਈ ਹੈ। ਇਸ ਘਟਨਾ ਨਾਲ ਸੰਬੰਧਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8