ਬਰਾਤੀਆਂ ਨਾਲ ਭਰੀ ਕਾਰ ਖੱਡ ''ਚ ਡਿੱਗੀ, 6 ਲੋਕਾਂ ਦੀ ਹੋਈ ਮੌਤ
Saturday, May 31, 2025 - 09:58 AM (IST)

ਹਰਦੋਈ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਮਝਿਲਾ ਖੇਤਰ 'ਚ ਸ਼ਨੀਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਪਿਤਾ, ਪੁੱਤ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਮਝਿਲਾ ਥਾਣਾ ਖੇਤਰ ਦੇ ਪਿੰਡ ਭੁੱਪਾ ਪੁਰਵਾ ਮੋੜ ਨੇੜੇ ਤੜਕੇ ਕਰੀਬ 3 ਵਜੇ ਵਾਪਰਿਆ, ਜਦੋਂ ਆਲਮਨਗਰ ਮਾਰਗ 'ਤੇ ਭੁੱਪਾ ਪੁਰਵਾ ਮੋੜ 'ਤੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਖੱਡ 'ਚ ਪਲਟ ਗਈ। ਉਨ੍ਹਾਂ ਦੱਸਿਆ ਕਿ ਪਾਲੀ ਥਾਣਾ ਖੇਤਰ ਦੇ ਪਟਿਆਨਿਮ ਪਿੰਡ ਵਾਸੀ ਨਰੀਜ ਦੀ ਬਰਾਤ ਕੁਸੁਮਾ ਪਿੰਡ ਗਈ ਸੀ।
ਵਿਆਹ ਸਮਾਰੋਹ ਤੋਂ ਬਾਅਦ ਬਰਾਤੀ ਘਰ ਪਰਤ ਰਹੇ ਸਨ ਕਿ ਇਹ ਹਾਦਸਾ ਹੋ ਗਿਆ। ਹਾਦਸੇ 'ਚ ਕਾਰ ਸਵਾਰ ਜਿਤੇਂਦਰ, ਆਕਾਸ਼, ਸਿਧਾਰਥ, ਰਾਮੂ, ਜੌਹਰੀ ਅਤੇ 6 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਕਾਰ ਦੇ ਅੰਦਰ ਫਸੇ ਸਾਰੇ ਲੋਕਾਂ ਨੂੰ ਕੱਢ ਕੇ ਸਿਹਤ ਕੇਂਦਰ ਸ਼ਾਹਾਬਾਦ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਨੇ ਜਿਤੇਂਦਰ, ਉਸ ਦੇ ਪੁੱਤ ਸਿਧਾਰਥ, ਰਾਮੂ, ਆਕਾਸ਼ ਅਤੇ ਜੌਹਰੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ 6 ਹੋਰ ਦੀ ਹਾਲਤ ਗੰਭੀਰ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8