ਹਿਮਾਚਲ ’ਚ 500 ਫੁੱਟ ਡੂੰਘੀ ਖੱਡ ’ਚ ਡਿੱਗੀ ਕਾਰ, 3 ਲੋਕਾਂ ਦੀ ਮੌਤ

Wednesday, Apr 21, 2021 - 04:16 PM (IST)

ਹਿਮਾਚਲ ’ਚ 500 ਫੁੱਟ ਡੂੰਘੀ ਖੱਡ ’ਚ ਡਿੱਗੀ ਕਾਰ, 3 ਲੋਕਾਂ ਦੀ ਮੌਤ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸੰਗਰਾਹਾ ਖੇਤਰ ਵਿਚ ਮੰਗਲਵਾਰ ਦੇਰ ਰਾਤ ਇਕ ਕਾਰ ਲੱਗਭਗ 500 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਇਸ ਹਾਦਸੇ ਕਾਰਨ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਖੁਸ਼ਾਲ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਘਟਨਾ ਬੋਰਾਲੀ ਪਿੰਡ ਦੇ ਨੇੜੇ ਮੰਗਲਵਾਰ ਦੇਰ ਰਾਤ ਲੱਗਭਗ ਸਾਢੇ 11 ਵਜੇ ਵਾਪਰੀ।

ਪੁਲਸ ਮੁਤਾਬਕ ਕਾਰ ਸਵਾਰ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਸ਼ਨਾਖ਼ਤ ਸੰਗਰਾਹਾ ਤਹਿਸੀਲ ਅਧੀਨ ਪੈਂਦੇ ਸ਼ਿਵਪੁਰ ਪਿੰਡ ਵਾਸੀ ਵਿਪਿਨ ਠਾਕੁਰ ਅਤੇ ਸੁਰਜਨ ਸਿੰਘ ਦੇ ਰੂਪ ਵਿਚ ਹੋਈ ਹੈ। ਹੋਰ ਜ਼ਖਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਾਸੀ ਵਿਕਾਸ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਘਟਨਾ ਵਿਚ ਜ਼ਖਮੀ ਵਿਅਕਤੀ ਸੁਨੀਲ ਦੱਤ ਨੂੰ ਮੈਡੀਕਲ ਕਾਲਜ, ਨਾਹਨ ਵਿਚ ਦਾਖ਼ਲ ਕਰਵਾਇਆ ਗਿਆ ਹੈ। 


author

Tanu

Content Editor

Related News