ਹਿਮਾਚਲ: ਚੰਬਾ ’ਚ ਨਹੀਂ ਰੁਕ ਰਹੇ ਹਾਦਸੇ, ਹੁਣ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ’ਤੇ ਖੱਡ ’ਚ ਡਿੱਗੀ ਕਾਰ

Tuesday, Mar 29, 2022 - 05:58 PM (IST)

ਚੰਬਾ (ਸੰਜੇ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜਾ ਮਾਮਾਲ ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ’ਤੇ ਕੇਰੂ ਪਹਾੜ ਨੇੜੇ ਵਾਪਰਿਆ। ਇੱਥੇ ਇਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਡਿੱਗ ਗਈ। ਗਨੀਮਤ ਇਹ ਰਹੀ ਕਿ ਕਾਰ ’ਚ ਸਵਾਰ ਦੋਵੇਂ ਲੋਕ ਸੁਰੱਖਿਅਤ ਬਚ ਨਿਕਲੇ। ਉੱਥੇ ਹੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਸੋਮਵਾਰ ਦੇਰ ਰਾਤ ਅਨਿਲ ਕੁਮਾਰ ਅਤੇ ਵਿਕਾਸ ਭਾਰਤੀ ਨਾਂ ਦੇ ਵਿਅਕਤੀ ਆਪਣੀ ਨਿੱਜੀ ਕਾਰ ’ਚ ਸਵਾਰ ਹੋ ਕੇ ਧਰਮਸ਼ਾਲਾ ਤੋਂ ਤਿੱਸਾ ਲਈ ਰਵਾਨਾ ਹੋਏ ਸਨ। ਸਵੇਰੇ ਕਰੀਬ 3 ਵਜੇ ਕੇਰੂ ਪਹਾੜ ਨੇੜੇ ਅਚਾਨਕ ਸਾਹਮਣੇ ਤੋਂ ਆਏ ਇਕ ਵਾਹਨ ਦੀ ਤੇਜ਼ ਲਾਈਟ ਕਾਰ ’ਤੇ ਪੈਣ ਕਾਰਨ ਕਾਰ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਕਾਰ ਸੜਕ ਤੋਂ ਸਿੱਧਾ ਡੂੰਘੀ ਖੱਡ ’ਚ ਜਾ ਡਿੱਗੀ। ਹਨ੍ਹੇਰਾ ਹੋਣ ਕਾਰਨ ਹਾਦਸੇ ਦਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। 

ਹਾਦਸੇ ਮਗਰੋਂ ਦੋਵੇਂ ਜਿਵੇਂ-ਕਿਵੇਂ ਕਾਰ ’ਚੋਂ ਬਾਹਰ ਨਿਕਲ ਸਕੇ ਪਰ ਸੜਕ ਤੱਕ ਪਹੁੰਚਣ ਲਈ ਕੋਈ ਰਾਹ ਨਜ਼ਰ ਨਾ ਆਉਣ ਮਗਰੋਂ ਦੋਹਾਂ ਨੇ ਹੇਠਾਂ ਜਾ ਰਹੀ ਖੱਡ ਦਾ ਰਸਤਾ ਲਿਆ ਅਤੇ ਅਚਾਨਕ ਦੂਰ-ਦੁਰਾਡੇ ਖੇਤਰ ’ਚ ਪਹੁੰਚ ਗਏ ਅਤੇ ਸਥਾਨਕ ਲੋਕਾਂ ਨੂੰ ਆਪ ਬੀਤੀ ਸੁਣਾਈ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਘਰ ’ਚ ਹੀ ਆਰਾਮ ਕਰਵਾਇਆ ਅਤੇ ਸਵੇਰ ਹੁੰਦੇ ਹੀ ਲੋਕਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਟੀਮ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਉਕਤ ਦੋਹਾਂ ਲੋਕਾਂ ਦੇ ਬਿਆਨ ਦਰਜ ਕੀਤੇ ਪਰ ਜਾਂਚ ’ਚ ਡਰਾਈਵਰ ਦੀ ਗਲਤੀ ਨਾ ਪਾਏ ਜਾਣ ’ਤੇ ਇਹ ਮਾਮਲਾ ਦਰਜ ਨਹੀਂ ਕੀਤੀ ਗਿਆ।


Tanu

Content Editor

Related News