ਖੱਡ ''ਚ ਡਿੱਗੀ ਕਾਰ, ਮਾਂ-ਪੁੱਤ ਸਮੇਤ 3 ਲੋਕਾਂ ਦੀ ਮੌਤ

01/21/2019 2:14:54 AM

ਚੰਬਾ— ਚੰਬਾ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਰੂ ਬੀ.ਐੱਡ. ਕਾਲਜ ਨੇੜੇ ਇਕ ਕਾਰ ਖੱਡ 'ਚ ਡਿੱਗਣ ਨਾਲ 3 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਸੂਚਨਾ ਮਿਲਦੇ ਮੌਕੇ 'ਤੇ ਪੁਲਸ ਨੇ ਪਹੁੰਚ ਕੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਚੰਬਾ ਮੈਡੀਕਲ ਕਾਲਜ ਪਹੁੰਚਾਇਆ। ਪੁਲਸ ਨੇ ਧਾਰਾ 279, 337, 304-ਏ ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ (35) ਪੁੱਤਰ ਮਹੇਂਦਰ, ਵਿਕਾਸ ਕੁਮਾਰ (25) ਪੁੱਤਰ ਰਾਜ ਕੁਮਾਰ ਤੇ ਕਮਲੇਸ਼ ਕੁਮਾਰੀ (54) ਪਤਨੀ ਰਾਜ ਕੁਮਾਰ ਵਾਸੀ ਵਾਰਡ ਨੰ. 1 ਬਸਹੋਲੀ ਕਠੂਆ ਵਜੋਂ ਹੋਈ ਤੇ ਸਾਰੇ ਲੋਕ ਇਕ ਹੀ ਪਰਿਵਾਰ ਦੇ ਮੈਂਬਰ ਸਨ। ਦੱਸਣਯੋਗ ਹੈ ਕਿ ਇਹ ਪਰਿਵਾਰ ਚੰਬਾ ਦੇ ਇਕ ਸਮਾਜਕ ਸਮਾਰੋਹ 'ਚ ਹਿੱਸਾ ਲੈਣ ਆਏ ਸਨ ਤੇ ਐਤਵਾਰ ਨੂੰ ਘਰ ਵਾਪਸੀ ਸਮੇਂ ਇਹ ਘਟਨਾ ਵਾਪਰੀ।


KamalJeet Singh

Content Editor

Related News