ਸੁਰੱਖਿਆ ਚਿੰਤਾਵਾਂ ਕਾਰਨ ਸ਼੍ਰੀਖੰਡ, ਕਿੰਨੌਰ ਕੈਲਾਸ਼ ਯਾਤਰਾ ਮੁਲਤਵੀ

Monday, Jun 29, 2026 - 04:02 PM (IST)

ਸੁਰੱਖਿਆ ਚਿੰਤਾਵਾਂ ਕਾਰਨ ਸ਼੍ਰੀਖੰਡ, ਕਿੰਨੌਰ ਕੈਲਾਸ਼ ਯਾਤਰਾ ਮੁਲਤਵੀ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਕਿੰਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਖਿਸਕਣ, ਅਚਾਨਕ ਹੜ੍ਹਾਂ ਅਤੇ ਅਸਥਿਰ ਗਲੇਸ਼ੀਅਰਾਂ ਦੇ ਖ਼ਤਰੇ ਕਾਰਨ ਅਸੁਰੱਖਿਅਤ ਰਸਤਿਆਂ ਦਾ ਹਵਾਲਾ ਦਿੰਦੇ ਹੋਏ ਸ਼੍ਰੀਖੰਡ ਮਹਾਦੇਵ ਯਾਤਰਾ ਅਤੇ ਕਿੰਨੌਰ ਕੈਲਾਸ਼ ਯਾਤਰਾ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਕੁੱਲੂ ਜ਼ਿਲ੍ਹੇ 'ਚ 16,900 ਫੁੱਟ ਦੀ ਉਚਾਈ 'ਤੇ ਸਥਿਤ ਸ਼੍ਰੀਖੰਡ ਮਹਾਦੇਵ ਭਾਰਤ ਦੇ ਸਭ ਤੋਂ ਮੁਸ਼ਕਲ ਧਾਰਮਿਕ ਯਾਤਰਾਵਾਂ 'ਚੋਂ ਇਕ ਮੰਨੀ ਜਾਂਦੀ ਹੈ। ਇਸ ਯਾਤਰਾ ਲਈ ਸ਼ਰਧਾਲੂਆਂ ਨੂੰ ਇਕ ਪਾਸੇ ਦੀ 35 ਕਿਲੋਮੀਟਰ ਦੀ ਪੈਦਲ ਯਾਤਰਾ ਕਰਨੀ ਪੈਂਦੀ ਹੈ, ਜੋ ਘਾਹ ਦੇ ਮੈਦਾਨਾਂ ਤੋਂ ਹੋ ਕੇ 72 ਫੁੱਟ ਉੱਚੇ ਸ਼ਿਵਲਿੰਗ ਤੱਕ ਪਹੁੰਚਦੀ ਹੈ।

ਉੱਥੇ ਹੀ ਕਿੰਨੌਰ ਜ਼ਿਲ੍ਹੇ 'ਚ 19,850 ਫੁੱਟ ਦੀ ਉੱਚਾਈ 'ਤੇ ਸਥਿਤ ਕਿੰਨੌਰ ਕੈਲਾਸ਼ ਨੂੰ ਭਗਵਾਨ ਸ਼ਿਵ ਦਾ ਨਿਵਾਸ ਮੰਨਿਆ ਜਾਂਦਾ ਹੈ। ਦੋਵੇਂ ਯਾਤਰਾਵਾਂ ਜੁਲਾਈ ਮਹੀਨੇ 'ਚ ਸ਼ੁਰੂ ਹੁੰਦੀਆਂ ਹਨ। ਸ਼੍ਰੀਖੰਡ ਮਹਾਦੇਵ ਯਾਤਰਾ ਨੂੰ ਉਸ ਸਮੇਂ ਮੁਲਤਵੀ ਕਰ ਦਿੱਤਾ ਗਿਆ, ਜੋ ਅਟਲ ਬਿਹਾਰੀ ਵਾਜਪੇਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਐਂਡ ਅਲਾਈਡ ਸਪੋਰਟਸ, ਮਨਾਲੀ ਦੇ ਮਾਹਿਰਾਂ ਦੀ ਇਕ ਸਾਂਝੀ ਟੀਮ ਅਤੇ ਮਾਲੀਆ ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਰਵਾਇਤੀ ਅਤੇ ਵਿਕਲਿਪਕ ਦੋਵੇਂ ਰਸਤਿਆਂ ਨੂੰ ਅਸੁਰੱਖਿਅਤ ਐਲਾਨਣ ਤੋਂ ਬਾਅਦ ਸ਼੍ਰੀਖੰਡ ਮਹਾਦੇਵ ਯਾਤਰਾ ਮੁਲਵੀ ਕਰ ਦਿੱਤੀ ਗਈ ਹੈ। ਨਿਰੀਖਣ ਰਿਪੋਰਟ ਅਨੁਸਾਰ, ਭੀਮਦੁਆਰੀ-ਪਾਰਬਤੀ ਬਾਗ ਮਾਰਗ ਅਤੇ ਪ੍ਰਸਤਾਵਿਤ ਵੈਕਲਪਿਕ ਰਸਤੇ 'ਚ ਢਲਾਣ, ਫਿਸਲਣ ਭਰੇ ਰਸਤੇ ਅਤੇ ਕਈ ਪਰਬਤੀ ਨਾਲੇ ਹਨ।

ਇਨ੍ਹਾਂ ਮਾਰਗਾਂ 'ਤੇ ਜ਼ਮੀਨ ਖਿਸਕਣ, ਚੱਟਾਨਾਂ ਦੇ ਡਿੱਗਣ ਅਤੇ ਅਚਾਨਕ ਹੜ੍ਹ ਆਉਣ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਖੇਤਰਾਂ 'ਚ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਬਚਾਅ ਮੁਹਿੰਮ ਚਲਾਉਣਾ ਬੇਹੱਦ ਕਠਿਨ ਹੋਵੇਗਾ। ਕੁੱਲੂ ਪ੍ਰਸ਼ਾਸਨ ਨੇ ਯਾਤਰਾ 'ਤੇ ਲੱਗੀ ਰੋਕ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਸੇ ਤਰ੍ਹਾਂ ਕਿੰਨੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਕਿੰਨੌਰ ਕੈਲਾਸ਼ ਯਾਤਰਾ ਨੂੰ ਅਗਲੇ ਆਦੇਸ਼ ਤੱਕ ਮੁਲਤਵੀ ਕਰ ਦਿੱਤਾ ਹੈ।
ਸਕਾਊਟਿੰਗ ਟੀਮ ਦੀ ਰਿਪੋਰਟ 'ਚ ਮਿਲਿੰਗ ਖਾਟਾ ਤੋਂ ਸ਼ਿਵਲਿੰਗ ਵਿਚਾਲੇ ਵੱਡੇ-ਵੱਡੇ ਗਲੇਸ਼ੀਅਰ, ਗੁਫਾ ਅਤੇ ਸੋਰੰਗ ਵਿਚਾਲੇ ਅਸਥਿਰ ਚੱਟਾਨਾਂ ਅਤੇ ਹਾਲ 'ਚ ਹੋਈਆਂ ਚੱਟਾਨ ਖਿਸਕਣ ਦੀਆਂ  ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨਾਲ ਮਾਰਗ ਬੇਹੱਦ ਖਤਰਨਾਕ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਧਦੇ ਤਾਪਮਾਨ ਕਾਰਨ ਬਰਫ਼ ਪਿਘਲਣ ਨਾਲ ਜ਼ਮੀਨ ਖਿਸਕਣ ਅਤੇ ਚੱਟਾਨਾਂ ਦੇ ਡਿੱਗਣ ਦਾ ਖਤਰਾ ਹੋਰ ਵਧ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News