ਕਿੰਨੌਰ 'ਚ ਜ਼ਮੀਨ ਖਿਸਕਣ ਮਗਰੋਂ ਬੰਦ ਹੋਇਆ ਹਿੰਦੁਸਤਾਨ-ਤਿੱਬਤ ਮਾਰਗ ਮੁੜ ਖੁੱਲ੍ਹਿਆ, ਪ੍ਰਦੇਸ਼ 'ਚ 60 ਮਾਰਗ ਬੰਦ

Friday, Jul 03, 2026 - 12:40 PM (IST)

ਕਿੰਨੌਰ 'ਚ ਜ਼ਮੀਨ ਖਿਸਕਣ ਮਗਰੋਂ ਬੰਦ ਹੋਇਆ ਹਿੰਦੁਸਤਾਨ-ਤਿੱਬਤ ਮਾਰਗ ਮੁੜ ਖੁੱਲ੍ਹਿਆ, ਪ੍ਰਦੇਸ਼ 'ਚ 60 ਮਾਰਗ ਬੰਦ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਲਗਾਤਾਰ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਮਲਬਾ ਆਉਣ ਕਾਰਨ ਚੋਲਿੰਗ ਕੋਲ ਬੰਦ ਹੋਇਆ ਹਿੰਦੁਸਤਾਨ-ਤਿੱਬਤ ਮਾਰਗ (ਨੈਸ਼ਨਲ ਹਾਈਵੇਅ-5) ਹੁਣ ਸਾਰੇ ਤਰ੍ਹਾਂ ਦੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਿੰਨੌਰ ਦੇ ਡਿਪਟੀ ਕਮਿਸ਼ਨਰ ਅਮਿਤ ਸ਼ਰਮਾ ਨੇ ਦੱਸਿਆ ਕਿ ਮੇਰੂਤ ਨਾਲੇ ਕੋਲ ਖੜ੍ਹੀ ਪਹਾੜੀਆਂ ਤੋਂ ਭਾਰੀ ਮਾਤਰਾ 'ਚ ਮਲਬਾ ਸੜਕ 'ਤੇ ਆ ਡਿੱਗਿਆ, ਜਿਸ ਕਾਰਨ 2 ਵਾਹਨ ਚਿੱਕੜ ਅਤੇ ਮਲਬੇ 'ਚ ਫਸ ਗਏ। ਉੱਥੇ ਹੀ ਰਿੱਬਾ ਨਾਲੇ 'ਚ ਆਏ ਹੜ੍ਹ ਕਾਰਨ ਰਿੱਬਾ-ਕਾਂਡਾ ਸੰਪਰਕ ਮਾਰਗ ਵੀ ਬੰਦ ਹੋ ਗਿਆ। ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸੜਕ ਨੂੰ ਆਵਾਜਾਈ ਸ਼ੁਰੂ ਕਰਨ ਯੋਗ ਬਣਾਉਣ ਲਈ ਚੋਲਿੰਗ 'ਚ ਤੁਰੰਤ ਇਕ ਜੇਸੀਬੀ ਮਸ਼ੀਨ ਲਿਆਂਦੀ ਗਈ ਅਤੇ ਸਵੇਰੇ ਕਰੀਬ 10 ਵਜੇ ਨੈਸ਼ਨਲ ਹਾਈਵੇਅ-5 'ਤੇ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ। ਰਾਜ ਆਫ਼ਤ ਮੁਹਿੰਮ ਕੇਂਦਰ (ਐੱਸਈਓਸੀ) ਅਨੁਸਾਰ ਸ਼ੁੱਕਰਵਾਰ ਸਵੇਰੇ ਬਾਰਿਸ਼ ਕਾਰਨ ਰਾਜ 'ਚ 60 ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। 

ਇਸ ਵਿਚ, ਚੰਬਾ ਜ਼ਿਲ੍ਹੇ ਦੇ ਭਰਮੌਰ ਸਬ-ਡਿਵੀਜ਼ਨ 'ਚ ਇਕ ਮੰਦਰ ਕੋਲ ਫਸੇ 24 ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਭਾਰੀ ਬਾਰਿਸ਼ ਕਾਰਨ ਅਚਾਨਕ ਆਏ ਹੜ੍ਹ ਕਾਰਨ ਮੰਦਰ ਤੱਕ ਪਹੰਚਾਉਣ ਵਾਲਾ ਅਸਥਾਈ ਲੱਕੜ ਦਾ ਪੁਲ ਵਹਿ ਗਿਆ ਸੀ, ਜਿਸ ਨਾਲ ਸ਼ਰਧਾਲੂ ਉੱਥੇ ਫਸ ਗਏ ਸਨ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੋਰਸ (ਐੱਨਡੀਆਰਐੱਫ), ਸਥਾਨਕ ਪ੍ਰਸ਼ਾਸਨ, ਮਾਊਂਟੇਨੀਅਰਿੰਗ ਇੰਸਟੀਚਿਊਟ ਅਤੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੀ ਸਾਂਝੀ ਟੀਮ ਨੇ ਵੀਰਵਾਰ ਨੂੰ ਇਕ ਮੁਹਿੰਮ 'ਚ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਹ ਸ਼ਰਧਾਲੂ ਬੁੱਧਵਾਰ ਤੋਂ ਉੱਥੇ ਫਸੇ ਹੋਏ ਸਨ। ਇਸ ਵਿਚ, ਸ਼ਿਮਲਾ ਮੌਸਮ ਦਫ਼ਤਰ ਨੇ 3 ਜੁਲਾਈ ਨੂੰ ਛੱਡ ਕੇ 2 ਤੋਂ 5 ਜੁਲਾਈ ਤੱਕ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ 'ਓਰੇਂਜ ਅਲਰਟ' ਜਾਰੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

DIsha

Content Editor

Related News