ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਮੇਨਕਾ ਗਾਂਧੀ ਨਾਲ ਮੁਲਾਕਾਤ

Wednesday, Feb 07, 2018 - 02:05 PM (IST)

ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਮੇਨਕਾ ਗਾਂਧੀ ਨਾਲ ਮੁਲਾਕਾਤ

ਨਵੀਂ ਦਿੱਲੀ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਵੱਧਦੀ ਲਾਵਾਰਿਸ ਕੁੱਤਿਆਂ ਦੀ ਸਮੱਸਿਆ ਦੂਰ ਕਰਨ ਲਈ ਕੇਂਦਰੀ ਮੰਤਰੀ ਮੇਨਕਾ ਗਾਂਧੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਵੀਂ ਦਿਲੀ ਵਿਚ ਮੇਨਕਾ ਗਾਂਧੀ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਚੁੱਕਿਆ। ਇਸ ਸਮੱਸਿਆ ਉੱਤੇ ਕਾਫੀ ਦੇਰ ਤਕ ਵਿਚਾਰ-ਵਟਾਂਦਰਾ ਕੀਤਾ ਗਿਆ। ਮਦਦ ਦੇਣ ਉੱਤੇ ਸਹਿਮਤੀ ਜਤਾਉਂਦੇ ਹੋਏ ਮੇਨਕਾ ਗਾਂਧੀ ਨੇ ਸੂਬੇ ਭਰ ਵਿਚ ਸੁਸਾਇਟੀ ਫਾਰ ਪ੍ਰੀਵੇਸ਼ਨ ਆਫ ਕਰੂ ਅਲਟੀ ਟੂ ਐਮੀਮਲਸ (ਐਸ.ਪੀ.ਸੀ.ਏ.) ਦੇ ਗਠਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਲਾਵਾਰਿਸ ਕੁੱਤਿਆਂ ਦੇ ਵਿਸਥਾਰ ਨੂੰ ਰੋਕਣ ਲਈ ਕੁੱਤਿਆਂ ਦੀ ਨਸਬੰਦੀ ਦਾ ਸੁਝਾਅ ਵੀ ਦਿੱਤਾ। ਉਥੇ ਹੀ ਕੈਪਟਨ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸੂਬੇ ਵਿਚ ਸ਼ਰਤ ਲਗਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ ਦੀਆਂ ਵੱਧ ਰਹੀਆਂ ਘਟਨਾਵਾਂ ਦੀ ਜਾਂਚ ਕਰਵਾਈ ਜਾਵੇਗੀ। ਕੇਂਦਰੀ ਮੰਤਰੀ ਨੇ ਸ਼ਰਤ ਲਗਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ ਦੀ ਗੈਰਕਾਨੂੰਨੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਕਰਨ ਲਈ ਸਰਹੱਦ ਪਾਰ ਤੋਂ ਕੁੱਤਿਆਂ ਲਿਆਉਣ ਦੀ ਰਿਪੋਰਟ ਉੱਤੇ ਵੀ ਚਿੰਤਾ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਸੂਬੇ ਲਈ ਬਜਟ ਦੀਆਂ ਮੰਗਾਂ ਪ੍ਰਤੀ ਮੇਨਕਾ ਗਾਂਧੀ ਦਾ ਧਿਆਨ ਦਿਵਾਇਆ। ਇਨ੍ਹਾਂ ਯੋਜਨਾਵਾਂ ਤਹਿਤ ਮੰਗਿਆ ਫੰਡ ਇਨ੍ਹਾਂ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਵਰਤਾਓ ਵਿਚ ਲਿਆਉਣ ਲਈ ਫੰਡ ਜਲਦੀ ਜਾਰੀ ਕਰਨ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਆਈ.ਸੀ.ਡੀ.ਐਸ. ਦੀ ਯੋਜਨਾ ਦੇ ਅਧੀਨ ਆਂਗਣਵਾੜੀ ਸੇਵਾਵਾਂ ਲਈ ਸੂਬੇ ਦੀ 14192.96 ਲੱਖ ਰੁਪਏ ਦੀ ਜ਼ਰੂਰਤ ਦੱਸੀ। ਇਸ ਤਰ੍ਹਾਂ ਸ਼ੁਰੂਆਤੀ ਬਾਲ ਦੇਖਭਾਲ ਲਈ 716.40 ਲੱਖ ਰੁਪਏ, ਪ੍ਰਧਾਨ ਮੰਤਰੀ ਮਾਤ ਵੰਦਨਾ ਯੋਜਨਾ ਲਈ 784.53 ਲੱਖ ਰੁਪਏ ਅਤੇ ਸੰਗਠਿਤ ਬਾਲ ਸੁਰੱਖਿਆ ਯੋਜਨਾ ਲਈ 1783.55 ਲੱਖ ਰੁਪਏ ਦੀ ਮੰਗ ਕੀਤੀ। ਕੈਪਟਨ ਨੇ ਕੇਂਦਰੀ ਮੰਤਰਾਲੇ ਵਲੋਂ ਨਿਰਭਿਆ ਫੰਡ ਵਿਚੋਂ ਵੀ ਸੂਬੇ ਨੂੰ ਫੰਡ ਦੇਣ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ ਜਿਣਸੀ ਸ਼ੋਸ਼ਣ ਦੀਆਂ ਪੀੜਤਾਂ ਨੂੰ ਮਦਦ ਅਤੇ ਸਹਿਯੋਗ ਦੇਣ ਲਈ ਸੂਬੇ ਦੇ ਸਾਰੇ ਜ਼ਿਲਿਆਂ ਵਿਚ ਵਨ ਸਟਾਪ ਸਖੀ ਕੇਂਦਰ ਸਥਾਪਿਤ ਕਰਨ ਦਾ ਵੀ ਸੁਝਾਅ ਦਿੱਤਾ। ਇਨ੍ਹਾਂ ਕੇਂਦਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਪੀੜਤ ਮਹਿਲਾ ਨੂੰ 24 ਘੰਟੇ ਇਕ ਹੀ ਛੱਤ ਹੇਠਾਂ ਡਾਕਟਰੀ, ਕਾਨੂੰਨੀ, ਮਨੋਵਿਗਿਆਨਕ ਅਤੇ ਸਲਾਹ ਸੇਵਾ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।  


Related News