ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 260 ਉਮੀਦਵਾਰ ਚੋਣ ਮੈਦਾਨ ’ਚ

Tuesday, Nov 26, 2019 - 06:37 PM (IST)

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 260 ਉਮੀਦਵਾਰ ਚੋਣ ਮੈਦਾਨ ’ਚ

ਨਵੀਂ ਦਿੱਲੀ/ਰਾਂਚੀ-ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਅਧੀਨ ਵੱਖ-ਵੱਖ ਪਾਰਟੀਆਂ ਦੇ 260 ਉਮੀਦਵਾਰ ਚੋਣ ਮੈਦਾਨ ’ਚ ਹਨ। ਦੂਜੇ ਪੜਾਅ ਦੀਆਂ 20 ਸੀਟਾਂ ’ਤੇ 7 ਦਸੰਬਰ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਅੱਜ ਭਾਵ ਮੰਗਲਵਾਰ ਦੱਸਿਆ ਕਿ ਕੁੱਲ 48.25 ਲੱਖ ਵੋਟਰ ਦੂਜੇ ਪੜਾਅ ਦੌਰਾਨ ਵੋਟਾਂ ਪਾਉਣਗੇ। 20 ਵਿਧਾਨ ਸਭਾ ਹਲਕਿਆਂ ’ਚ 6066 ਪੋਲਿੰਗ ਕੇਂਦਰ ਬਣਾਏ ਗਏ ਹਨ। ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਝਾਰਖੰਡ ਦੀ 81 ਸੀਟਾਂ ਵਿਧਾਨ ਸਭਾ ਲਈ 30 ਨਵੰਬਰ ਤੋਂ 20 ਦਸੰਬਰ ਤੱਕ ਪੰਜ ਪੜਾਵਾਂ 'ਚ ਵੋਟਿੰਗ ਹੋਵੇਗੀ ਅਤੇ 23 ਦਸੰਬਰ ਨੂੰ ਚੋਣ ਨਤੀਜੇ ਆਉਣਗੇ। 


author

Iqbalkaur

Content Editor

Related News