ਉਮੀਦਵਾਰਾਂ ਵਲੋਂ UGC ਚੇਅਰਮੈਨ ਤੋਂ UGC NET ਨਤੀਜਾ ਐਲਾਨਣ ਦੀ ਮੰਗ
Wednesday, Oct 09, 2024 - 03:46 AM (IST)
ਨਵੀਂ ਦਿੱਲੀ - ਯੂ. ਜੀ. ਸੀ. ਨੈਟ ਨਤੀਜੇ-2024 ਵਿਚ ਦੇਰੀ ਨੇ ਉਮੀਦਵਾਰਾਂ ਵਿਚ ਚਿੰਤਾ ਅਤੇ ਨਾਰਾਜ਼ਗੀ ਦੋਵੇਂ ਪੈਦਾ ਕਰ ਦਿੱਤੀਆਂ ਹਨ। ਵਿਦਿਆਰਥੀ ਪ੍ਰੀਖਿਆ ਸੰਚਾਲਨ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੂੰ ਸਵਾਲ ਪੁੱਛਦੇ ਹੋਏ ਨਤੀਜੇ ਜਾਰੀ ਕਰਨ ਦੀ ਬੇਨਤੀ ਕਰ ਰਹੇ ਹਨ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਵਿਦਿਆਰਥੀਆਂ ਦੀਆਂ ਪ੍ਰਤੀਕਿਰਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪੇਪਰ ਲੀਕ ਹੋਣ ਦੀਆਂ ਘਟਨਾਵਾਂ ਦੇ ਕਾਰਨ ਯੂ. ਜੀ. ਸੀ. ਨੈਟ ਜੂਨ 2024 ਦੀ ਪ੍ਰੀਖਿਆ ਪਹਿਲਾਂ ਹੀ ਇਕ ਵਾਰ ਰੱਦ ਹੋ ਚੁੱਕੀ ਹੈ ਅਤੇ ਹੁਣ ਨਤੀਜੇ ਵਿਚ ਦੇਰੀ ਨੇ ਉਮੀਦਵਾਰਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।