ਆ ਗਿਆ Cancer ਦਾ ਟੀਕਾ, ਭਾਰਤ ''ਚ ਜਲਦ ਹੋਵੇਗਾ ਲਾਂਚ : ਕੇਂਦਰੀ ਮੰਤਰੀ
Tuesday, Feb 18, 2025 - 05:40 PM (IST)

ਸੰਭਾਜੀਨਗਰ- ਕੇਂਦਰੀ ਸਿਹਤ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਮੰਗਲਵਾਰ ਨੂੰ ਕਿਹਾ ਕਿ ਔਰਤਾਂ ਨੂੰ ਹੋਣ ਵਾਲੇ ਕੈਂਸਰ ਦੇ ਇਲਾਜ ਲਈ ਪੰਜ ਤੋਂ ਛੇ ਮਹੀਨਿਆਂ 'ਚ ਟੀਕਾ ਉਪਲਬਧ ਹੋ ਜਾਵੇਗਾ ਅਤੇ 9 ਤੋਂ 16 ਸਾਲ ਦੀ ਉਮਰ ਦੀਆਂ ਕੁੜੀਆਂ ਇਸ ਦੇ ਲਈ ਯੋਗ ਹੋਣਗੀਆਂ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਆਯੁਸ਼ ਮੰਤਰੀ ਨੇ ਕਿਹਾ ਕਿ ਟੀਕੇ 'ਤੇ ਖੋਜ ਕਾਰਜ ਲਗਭਗ ਪੂਰਾ ਹੋ ਗਿਆ ਹੈ ਅਤੇ ਟਰਾਇਲ ਜਾਰੀ ਹਨ। ਜਾਧਵ ਨੇ ਕਿਹਾ,''ਦੇਸ਼ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਅਤੇ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕੇ ਹਨ। 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਹਸਪਤਾਲਾਂ 'ਚ ਜਾਂਚ ਕੀਤੀ ਜਾਵੇਗੀ ਅਤੇ ਬੀਮਾਰੀ ਦਾ ਜਲਦੀ ਪਤਾ ਲਗਾਉਣ ਲਈ 'ਡੇਅ ਕੇਅਰ ਕੈਂਸਰ ਸੈਂਟਰ' ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੈਂਸਰ ਦੇ ਇਲਾਜ 'ਚ ਵਰਤੀਆਂ ਜਾਣ ਵਾਲੀਆਂ ਦਵਾਈਆਂ 'ਤੇ ਕਸਟਮ ਡਿਊਟੀ ਵੀ ਖਤਮ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਮੰਤਰੀ ਨੇ ਕਿਹਾ,''ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੈਂਸਰ ਦੇ ਟੀਕੇ 'ਤੇ ਖੋਜ ਲਗਭਗ ਪੂਰੀ ਹੋ ਗਈ ਹੈ ਅਤੇ ਪ੍ਰੀਖਣ ਜਾਰੀ ਹਨ। ਇਹ 5 ਤੋਂ 6 ਮਹੀਨਿਆਂ 'ਚ ਉਪਲਬਧ ਹੋਵੇਗਾ ਅਤੇ 9 ਤੋਂ 16 ਸਾਲ ਦੀ ਉਮਰ ਦੀਆਂ ਕੁੜੀਆਂ ਟੀਕਾਕਰਨ ਲਈ ਯੋਗ ਹੋਣਗੀਆਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਟੀਕਾ ਕਿਹੜੇ ਕੈਂਸਰਾਂ ਨਾਲ ਨਜਿੱਠੇਗਾ ਤਾਂ ਜਾਧਵ ਨੇ ਕਿਹਾ ਕਿ ਇਹ ਛਾਤੀ, ਮੂੰਹ ਅਤੇ ਬੱਚੇਦਾਨੀ ਦੇ ਕੈਂਸਰ ਨਾਲ ਨਜਿੱਠਣ 'ਚ ਮਦਦ ਕਰੇਗਾ। ਜਦੋਂ ਮੌਜੂਦਾ ਸਿਹਤ ਕੇਂਦਰਾਂ ਨੂੰ ਆਯੂਸ਼ ਕੇਂਦਰਾਂ 'ਚ ਬਦਲਣ ਬਾਰੇ ਪੁੱਛਿਆ ਗਿਆ ਤਾਂ ਜਾਧਵ ਨੇ ਕਿਹਾ ਕਿ ਹਸਪਤਾਲਾਂ 'ਚ ਆਯੂਸ਼ ਵਿਭਾਗ ਹਨ ਅਤੇ ਲੋਕ ਇਨ੍ਹਾਂ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ 12,500 ਅਜਿਹੇ ਸਿਹਤ ਕੇਂਦਰ ਹਨ ਅਤੇ ਸਰਕਾਰ ਇਨ੍ਹਾਂ ਨੂੰ ਵਧਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8