ਕੈਂਸਰ ਮਰੀਜ਼ਾਂ ਦਾ ਸਹਾਰਾ ਬਣੀ PM ਜਨ ਅਰੋਗਿਆ ਯੋਜਨਾ

Wednesday, Mar 19, 2025 - 02:53 PM (IST)

ਕੈਂਸਰ ਮਰੀਜ਼ਾਂ ਦਾ ਸਹਾਰਾ ਬਣੀ PM ਜਨ ਅਰੋਗਿਆ ਯੋਜਨਾ

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੈਂਸਰ ਦੇ 68 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ, ਜਿਸ ਵਿਚੋਂ 75.81 ਫ਼ੀਸਦੀ ਕੈਂਸਰ ਇਲਾਜ ਪੇਂਡੂ ਖੇਤਰਾਂ ਵਿਚ ਕੀਤੇ ਗਏ ਹਨ। ਨੱਢਾ ਨੇ ਸੰਸਦ ਵਿਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਵਿਚੋਂ 985 ਕਰੋੜ ਰੁਪਏ ਤੋਂ ਵੱਧ ਕੀਮਤ ਦੇ 4.5 ਲੱਖ ਤੋਂ ਵੱਧ ਇਲਾਜ ਕੈਂਸਰ ਖਿਲਾਫ ਥਰੈਪੀ ਲਈ ਕੀਤੇ ਗਏ, ਜਿਨ੍ਹਾਂ ਵਿਚ 76.32 ਫ਼ੀਸਦੀ ਲਾਭਪਾਤਰੀ ਪੇਂਡੂ ਖੇਤਰਾਂ ਤੋਂ ਸਨ। ਨੱਢਾ ਨੇ ਕਿਹਾ ਕਿ ਇਹ ਲਾਭ ਕੇਂਦਰ ਦੀ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ  (PMJAY) ਤਹਿਤ ਦਿੱਤੇ ਗਏ।

ਨੱਢਾ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਦੇਸ਼ ਵਿਚ ਕੈਂਸਰ ਸਮੇਤ ਗੈਰ-ਸੰਚਾਰੀ ਰੋਗਾਂ ਦੀ ਜਾਂਚ, ਪ੍ਰਬੰਧਨ ਅਤੇ ਰੋਕਥਾਮ ਲਈ ਇਕ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਜਿਨ੍ਹਾਂ ਲੋਕਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ, ਉਹ ਜ਼ਿਲ੍ਹਾ ਅਤੇ ਕੋਈ ਵੀ ਤੀਜੇ ਦਰਜੇ ਦੇ ਕੇਅਰ ਹਸਪਤਾਲਾਂ ਤੋਂ ਮਾਹਰ ਦੀ ਰਾਏ ਲੈ ਸਕਦਾ ਹੈ।

200 ਤੋਂ ਵੱਧ ਪੈਕੇਜਾਂ ਅਧੀਨ ਕੈਂਸਰ ਦਾ ਇਲਾਜ
PMJAY ਵਿਖੇ ਛਾਤੀ, ਮੂੰਹ ਅਤੇ ਸਰਵਾਈਕਲ ਸਮੇਤ ਕੈਂਸਰਾਂ ਦੀ ਇਕ ਵਿਸ਼ਾਲ ਸ਼੍ਰੇਣੀ ਦਾ ਇਲਾਜ 200 ਤੋਂ ਵੱਧ ਪੈਕੇਜਾਂ ਦੇ ਤਹਿਤ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਵਿਚ ਮੈਡੀਕਲ  ਔਨਕੋਲੋਜੀ, ਸਰਜੀਕਲ  ਔਨਕੋਲੋਜੀ, ਰੇਡੀਏਸ਼ਨ ਔਨਕੋਲੋਜੀ ਅਤੇ ਉਪਚਾਰਕ ਦਵਾਈਆਂ 'ਚ 500 ਤੋਂ ਵੱਧ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਹਨ। ਮੰਤਰੀ ਨੇ ਕਿਹਾ ਕਿ ਇਨ੍ਹਾਂ 'ਚੋਂ 37 ਪੈਕੇਜ ਟਾਰਗੇਟਿਡ ਥੈਰੇਪੀਆਂ ਨਾਲ ਸਬੰਧਤ ਹਨ, ਜਿਵੇਂ ਕਿ ਸੀਏ ਬ੍ਰੈਸਟ ਲਈ ਕੀਮੋਥੈਰੇਪੀ, ਮੈਟਾਸਟੈਟਿਕ ਮੇਲਾਨੋਮਾ, ਕ੍ਰੋਨਿਕ ਮਾਈਲੋਇਡ ਲਿਊਕੇਮੀਆ, ਬੁਰਕਿਟਜ਼ ਲਿੰਫੋਮਾ ਅਤੇ ਸੀਏ ਫੇਫੜੇ ਲਈ ਕੀਮੋਥੈਰੇਪੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News