ਕੈਂਸਰ ਨੂੰ ਪ੍ਰਭਾਵਿਤ ਕਰਦੇ ਹਨ ‘ਜੰਕ ਡੀ.ਐੱਨ.ਏ.’ ਅਤੇ ਜੀਨ ’ਚ ਤਬਦੀਲੀ

Tuesday, Dec 10, 2019 - 12:15 AM (IST)

ਕੈਂਸਰ ਨੂੰ ਪ੍ਰਭਾਵਿਤ ਕਰਦੇ ਹਨ ‘ਜੰਕ ਡੀ.ਐੱਨ.ਏ.’ ਅਤੇ ਜੀਨ ’ਚ ਤਬਦੀਲੀ

ਨਵੀਂ ਦਿੱਲੀ (ਇੰਟ.)–ਇਕ ਹੀ ਜਗ੍ਹਾ ’ਤੇ ਰਹਿਣ ਅਤੇ ਇਕੋ ਜਿਹਾ ਆਹਾਰ ਲੈਣ ਤੋਂ ਬਾਅਦ ਵੀ ਇਕ ਵਿਅਕਤੀ ਨੂੰ ਕੈਂਸਰ ਹੋ ਜਾਂਦਾ ਹੈ ਜਦਕਿ ਦੂਸਰੇ ਨੂੰ ਨਹੀਂ, ਇਸ ਦੀ ਵਜ੍ਹਾ ਜਾਣਨ ਲਈ ਵਿਗਿਆਨੀਆਂ ਨੇ ਜੋ ਖੋਜ ਕੀਤੀ, ਉਸ ’ਚ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ’ਚ ਕੈਂਸਰ ਦੇ ਵਧਣ ਦਾ ਕਾਰਣ ਉਸ ਦੇ ਡੀ.ਐੱਨ.ਏ.’ਚ ਤਬਦੀਲੀ ਨਾਲ ਸਬੰਧਤ ਹੁੰਦਾ ਹੈ। ਇਹ ਡੀ.ਐੱਨ. ਏ. ਪ੍ਰੋਟੀਨ ਨੂੰ ਕੋਡ ਨਹੀਂ ਕਰਦਾ ਹੈ ਅਤੇ ਇਸ ਨੂੰ ‘ਜੰਕ ਡੀ.ਐੱਨ. ਏ.’ ਦੇ ਰੂਪ ’ਚ ਜਾਣਿਆ ਜਾਂਦਾ ਹੈ।
ਖੋਜ ’ਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ’ਚ ਕੈਂਸਰ ਦੀ ਬੀਮਾਰੀ ਜੀਨ ਕਰ ਕੇ ਹੁੰਦੀ ਹੈ, ਉਨ੍ਹਾਂ ’ਚੋਂ ਇਨ੍ਹਾਂ ਜੀਨਸ ਨੂੰ ਕੰਟਰੋਲ ਕਰਨ ਵਾਲੇ ਡੀ.ਐੱਨ. ਏ. ’ਚ ਹੋਈ ਤਬਦੀਲੀ ਤੇ ਇਸ ਬੀਮਾਰੀ ਦੀ ਗੰਭੀਰਤਾ ’ਤੇ ਨਿਰਭਰ ਕਰਦੀ ਹੈ। ਮਤਲਬ ਡੀ.ਐੱਨ. ਏ. ’ਚ ਹੋਈ ਤਬਦੀਲੀ ਦੇ ਆਧਾਰ ’ਤੇ ਇਹ ਬੀਮਾਰੀ ਹੋਰ ਘਾਤਕ ਵੀ ਹੋ ਸਕਦੀ ਹੈ ਅਤੇ ਇਸ ਦੇ ਹੋਣ ਦੀ ਸੰਭਾਵਨਾ ਘੱਟ ਵੀ ਹੋ ਸਕਦੀ ਹੈ। ਖੋਜੀ ਜਾਨ ਕਵਾਰਕੇਨਬੁਸ਼ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਨੂੰ ਦੇਖ ਕੇ ਹੈਰਾਨ ਹਾਂ ਕਿ ਛੋਟੇ-ਛੋਟੇ ਜੈਨੇਟਿਕ ਬਦਲਾਅ ਕੈਂਸਰ ਦਾ ਜੋਖਮ ਉਠਾਉਣ ਵਾਲੇ ਜੀਨਸ ’ਤੇ ਕਿੰਨੀ ਵੱਡੀ ਪੱਧਰ ’ਤੇ ਪ੍ਰਭਾਵ ਪਾਉਂਦੇ ਹਨ। ਸਾਨੂੰ ਉਮੀਦ ਹੈ ਕਿ ਇਹ ਖੋਜ ਅੱਗੇ ਚੱਲ ਕੇ ਕੈਂਸਰ ਦੇ ਕਾਰਣ ਹੋਣ ਵਾਲੀਆਂ ਮੌਤਾਂ ਦੇ ਖਤਰੇ ਨੂੰ ਦੂਰ ਕਰਨ ’ਚ ਮਦਦ ਕਰੇਗੀ।
ਨਾਨ ਕੋਡਿੰਗ ਡੀ.ਐੱਨ. ਏ. ਸਟ੍ਰੈਚੇਜ ’ਚ 846 ਜੈਨੇਟਿਕ ਬਦਲਾਅ
ਇਸ ਰਿਸਰਚ ਦੌਰਾਨ ਖੋਜੀਆਂ ਨੇ ਨਾਨ-ਕੋਡਿੰਗ ਡੀ.ਐੱਨ. ਏ. ਸਟ੍ਰੈਚੇਜ ’ਚ 846 ਜੈਨੇਟਿਕ ਬਦਲਾਅ ਦੇਖੇ। ਪਹਿਲਾਂ ਹੋਈਆਂ ਖੋਜਾਂ ’ਚ ਇਨ੍ਹਾਂ ਤਬਦੀਲੀਆਂ ਨੂੰ ਕੈਂਸਰ ਦੇ ਰਿਸਕ ਨੂੰ ਪ੍ਰਭਾਵਿਤ ਕਰਨ ਵਾਲਾ ਮੰਨਿਆ ਗਿਆ ਸੀ। ਖੋਜ ਟੀਮ ਨੇ ਅਨੁਭਵ ਕੀਤਾ ਕਿ ਇਸ ਤਰ੍ਹਾਂ ਦੀ ਤਬਦੀਲੀ ਦਾ ਕਾਰਣ ਸਿੰਗਲ ਨਿਊਕਲਿਓਟਾਈਡ ਪਾਲੀਮੋਰਫਿਜ਼ਮ ਅਤੇ ਕੁਝ ਖਾਸ ਜੀਨਸ ਦੇ ਵਿਚਕਾਰ ਕਿਸੇ ਤਰ੍ਹਾਂ ਦਾ ਕੋਰਿਲੇਸ਼ਨ ਹੋਣਾ ਚਾਹੀਦਾ ਹੈ। ਇਸ ਵਿਸ਼ੇ ’ਤੇ ਅਜੇ ਅੱਗੇ ਹੋਰ ਖੋਜ ਕੀਤੀ ਜਾਣੀ ਬਾਕੀ ਹੈ। ਇਹ ਖੋਜ ਹੁਣੇ ਜਿਹੇ ਬ੍ਰਿਟਿਸ਼ ਜਨਰਲ ਆਫ ਕੈਂਸਰ ’ਚ ਛਪੀ ਹੈ।


author

Sunny Mehra

Content Editor

Related News