ਕੇਨਰਾ ਬੈਂਕ ਨੇ ਲਾਂਚ ਕੀਤੀ 'ਕੋਰੋਨਾ ਕਵਚ' ਬੀਮਾ ਪਾਲਸੀ', ਤਿੰਨ ਕੰਪਨੀਆਂ ਨਾਲ ਕੀਤਾ ਸਮਝੌਤਾ

Saturday, Aug 01, 2020 - 03:06 PM (IST)

ਕੇਨਰਾ ਬੈਂਕ ਨੇ ਲਾਂਚ ਕੀਤੀ 'ਕੋਰੋਨਾ ਕਵਚ' ਬੀਮਾ ਪਾਲਸੀ', ਤਿੰਨ ਕੰਪਨੀਆਂ ਨਾਲ ਕੀਤਾ ਸਮਝੌਤਾ

ਨਵੀਂ ਦਿੱਲੀ(ਭਾਸ਼ਾ) — 31 ਜੁਲਾਈ  ਪਬਲਿਕ ਸੈਕਟਰ ਦੇ ਕੇਨਰਾ ਬੈਂਕ ਨੇ ਥੋੜ੍ਹੇ ਸਮੇਂ ਦੀ ਕੋਰੋਨਾ ਕਵਚ ਬੀਮਾ ਪਾਲਿਸੀ ਦੀ ਵਿਕਰੀ ਲਈ ਤਿੰਨ ਬੀਮਾ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਇਹ ਬੀਮਾ ਪਾਲਿਸੀ ਕੋਵਿਡ-19 ਨਾਲ ਜੁੜੇ ਸਿਹਤ ਖਰਚਿਆਂ ਲਈ ਬੀਮਾ ਕਵਰ ਪ੍ਰਦਾਨ ਕਰਦੀ ਹੈ। ਕੇਨਰਾ ਬੈਂਕ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਸਨੇ 'ਨਿਊ ਇੰਡੀਆ ਅਸ਼ੋਰੈਂਸ ਕੰਪਨੀ ਲਿਮਟਿਡ', 'ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ' ਅਤੇ 'ਐਚਡੀਐਫਸੀ ਅਰਗੋ ਹੈਲਥ ਇੰਸ਼ੋਰੈਂਸ' ਨਾਲ ਸਮਝੌਤਾ ਕੀਤਾ ਹੈ।

 ਇਹ ਵੀ ਦੇਖੋ : ਰੱਖੜੀ 'ਤੇ ਖਰੀਦੋ ਸਸਤਾ ਸੋਨਾ, ਸਰਕਾਰ ਦੇ ਰਹੀ ਹੈ ਮੌਕਾ

ਇਹ ਆਮ ਆਦਮੀ ਪ੍ਰਤੀ ਉਸਦੀ ਸਮਾਜਿਕ ਪ੍ਰਤੀਬੱਧਤਾ ਦਾ ਇਕ ਹਿੱਸਾ ਹੈ। ਬੈਂਕ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਕੋਰੋਨਾ ਵਾਇਰਸ ਨਾਲ ਸਬੰਧਤ ਸਿਹਤ ਖਰਚਿਆਂ 'ਤੇ ਬੀਮਾ ਕਵਰ ਮੁਹੱਈਆ ਕਰਵਾਉਣ ਵਾਲੀ ਇਸ ਪਾਲਸੀ ਲਈ ਘੱਟੋ-ਘੱਟ 300 ਰੁਪਏ ਤੋਂ ਪ੍ਰੀਮੀਅਮ ਸ਼ੁਰੂ ਹੋਵੇਗਾ। ਬੈਂਕ ਨਾਲ ਭਾਈਵਾਲੀ ਵਾਲੀਆਂ ਕੰਪਨੀਆਂ 'ਕੋਰੋਨਾ ਕਵਚ' ਦੇ ਨਾਂ ਨਾਲ ਪਾਲਸੀ ਦੀ ਪੇਸ਼ਕਸ਼ ਕਰਨਗੀਆਂ। ਇਨ੍ਹਾਂ ਪਾਲਸੀਆਂ ਤਹਿਤ ਇਕ ਵਿਅਕਤੀ ਘੱਟੋ-ਘੱਟ 50,000 ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਬੀਮਾ ਕਰਵਾ ਸਕਦਾ ਹੈ। ਇਹ ਵਿਅਕਤੀਗਤ ਤੌਰ 'ਤੇ ਜਾਂ ਪਰਿਵਾਰ ਲਈ ਖਰੀਦਿਆ ਜਾ ਸਕਦਾ ਹੈ। ਇਸ ਵਿਚ ਬਿਮਾਰੀ ਦੇ ਇਲਾਜ ਦੌਰਾਨ ਕਮਰੇ ਦੇ ਕਿਰਾਏ ਦੀ ਕੋਈ ਹੱਦ ਤੈਅ ਨਹੀਂ ਅਤੇ ਇਸ ਨੂੰ ਘਰ 'ਤੇ ਰਹਿ ਕਿ 15 ਦਿਨਾਂ ਦੇ ਇਲਾਜ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

 ਇਹ ਵੀ ਦੇਖੋ : ਸਰਾਫ਼ਾ ਕਾਰੋਬਾਰੀ ਇਸ ਤਰ੍ਹਾਂ ਬਚਾਉਣਗੇ ਆਪਣਾ ਕਾਰੋਬਾਰ, ਘਰ-ਘਰ ਪਹੁੰਚਾਉਣਗੇ ਨਵੇਂ ਡਿਜ਼ਾਈਨ

 ਇਹ ਵੀ ਦੇਖੋ : ਅਗਸਤ ਮਹੀਨੇ ਲਈ LPG ਸਿਲੰਡਰ ਦੀ ਨਵੀਂ ਕੀਮਤ ਜਾਰੀ, ਦੇਖੋ ਭਾਅ


author

Harinder Kaur

Content Editor

Related News