ਆਗਰਾ ’ਚ ਕੈਨੇਡੀਅਨ ਔਰਤ ਨਾਲ ਜਬਰ-ਜ਼ਨਾਹ, ਮਾਮਲਾ ਦਰਜ
Monday, Dec 23, 2024 - 04:08 AM (IST)
ਆਗਰਾ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਇਕ ਕੈਨੇਡੀਅਨ ਸੈਲਾਨੀ ਔਰਤ ਨਾਲ ਪਹਿਲਾਂ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ ਅਤੇ ਫਿਰ ਉਸ ਦੇ ਦੋਸਤ ਨੇ ਉਸ ਨੂੰ ਹਵਸ ਦਾ ਸ਼ਿਕਾਰ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ ਵਿਚ ਸਾਹਿਲ ਸ਼ਰਮਾ ਅਤੇ ਆਰਿਫ਼ ਖ਼ਿਲਾਫ਼ ਸਿਕੰਦਰਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਾਹਿਲ ਨੇ ਸੋਸ਼ਲ ਮੀਡੀਆ ਰਾਹੀਂ ਕੈਨੇਡੀਅਨ ਔਰਤ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਝੂਠ ਬੋਲਿਆ ਕਿ ਉਹ ਫੌਜੀ ਹੈ। ਜਦੋਂ ਔਰਤ ਇਸ ਸਾਲ ਮਾਰਚ ’ਚ ਆਗਰਾ ਘੁੰਮਣ ਆਈ ਤਾਂ ਉਸ ਦੀ ਮੁਲਾਕਾਤ ਸਾਹਿਲ ਨਾਲ ਹੋਈ।
ਪੀੜਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦਾਅਵਾ ਕੀਤਾ ਹੈ ਕਿ ਮੁਲਜ਼ਮ ਉਸ ਨੂੰ ਇਕ ਹੋਟਲ ’ਚ ਲੈ ਗਿਆ ਅਤੇ ਧੋਖੇ ਨਾਲ ਨਸ਼ੀਲੀ ਚੀਜ਼ ਖੁਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਉਸ ਨੇ ਸਾਹਿਲ ਨੂੰ ਆਪਣੇ ਗਰਭਵਤੀ ਹੋਣ ਬਾਰੇ ਦੱਸਿਆ ਤਾਂ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਨਾਲ ਉਸ ਨੂੰ ਬਲੈਕਮੇਲ ਕੀਤਾ।