ਕੈਨੇਡਾ : ਕੋਰੋਨਾ ਖਿਲਾਫ ਭਾਰਤ ਦੇ ਸਮਰਥਨ ਲਈ ਤਿੰਰਗੇ ਦੇ ਰੰਗ ਰੰਗਿਆ 'Niagara Falls'
Friday, Apr 30, 2021 - 04:57 AM (IST)
ਟੋਰਾਂਟੋ - ਕੋਰੋਨਾ ਮਹਾਮਾਰੀ ਖਿਲਾਫ ਭਾਰਤ ਦੀ ਲੜਾਈ ਜੰਗ ਪੱਧਰ 'ਤੇ ਜਾਰੀ ਹੈ। ਇਸ ਵੇਲੇ ਦੁਨੀਆ ਭਰ ਦੇ ਸਭ ਮੁਲਕਾਂ ਤੋਂ ਭਾਰਤ ਨੂੰ ਸਮਰਥਨ ਮਿਲ ਰਿਹਾ ਹੈ। ਇਸ ਦਰਮਿਆਨ ਅਮਰੀਕਾ ਅਤੇ ਕੈਨੇਡਾ ਦੀ ਹੱਦ 'ਤੇ ਸਥਿਤ 'ਨਿਆਗਰਾ ਫਾਲਸ' ਭਾਰਤ ਦੇ ਸਮਰਥਨ ਵਿਚ ਤਿਰੰਗੇ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਦਰਅਸਲ ਇਸ ਰਾਹੀਂ ਭਾਰਤ ਲਈ ਇਕਜੁੱਟਤਾ ਅਤੇ ਉਮੀਦ ਦਾ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'
ਕੁਝ ਪਹਿਲਾਂ ਹੀ ਕੈਨੇਡੀਅਨ ਸਰਕਾਰ ਨੇ ਭਾਰਤ ਨੂੰ 10 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 60 ਕਰੋੜ ਰੁਪਏ) ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਭਾਰਤ ਵੱਲੋਂ ਕੈਨੇਡਾ ਨੂੰ ਕੋਰੋਨਾ ਵੈਕਸੀਨ ਦੀ ਖੇਪ ਭੇਜੀ ਗਈ ਸੀ। ਕੈਨੇਡਾ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਵੱਲੋਂ ਭਾਰਤ ਨੂੰ ਸਹਾਇਤਾ ਸਮੱਗਰੀ ਪਹੁੰਚਾ ਰਹੇ ਹਨ।
ਇਹ ਵੀ ਪੜ੍ਹੋ - ਕਿਮ ਜੋਂਗ ਨੇ ਚੀਨ ਤੋਂ 'ਘਟੀਆ ਸਮਾਨ' ਖਰੀਦਣ ਵਾਲੇ ਅਧਿਕਾਰੀ ਦੀ ਲੈ ਲਈ ਜਾਨ
ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਜੰਗ ਲੜ ਰਹੇ ਭਾਰਤ ਨਾਲ ਸੰਯੁਕਤ ਅਰਬ ਅਮੀਰਾਤ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਇਆ ਹੈ। ਇਸ ਮੁਸ਼ਕਲ ਸਮੇਂ ਵਿਚ ਭਾਰਤ ਦੀ ਹਮਾਇਤ ਵਿਚ ਯੂ. ਏ. ਈ. ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ 'ਤਿਰੰਗੇ' ਦੇ ਰੰਗਾਂ ਨਾਲ ਰੌਸ਼ਨ ਕੀਤਾ। ਅਸਲ ਵਿਚ ਭਾਰਤ ਵਿਚ ਕੋਰੋਨਾ ਨਾਲ ਹਾਲਾਤ ਬਹੁਤ ਚਿੰਤਾਜਨਕ ਹਨ। ਇਸ ਦੌਰਾਨ ਯੂ. ਏ. ਈ. ਨੇ ਭਾਰਤ ਪ੍ਰਤੀ ਆਪਣਾ ਸਮਰਥਨ ਅਤੇ ਪਿਆਰ ਜਤਾਉਣ ਲਈ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਰੌਸ਼ਨ ਕੀਤਾ।ਇਸ ਸਭ ਤੋਂ ਉੱਚੀ ਇਮਾਰਤ ਤੋਂ #StayStrongIndia ਦਾ ਮੈਜੇਸ ਦਿੱਤਾ ਗਿਆ।
ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ