ਭਾਜਪਾ ਵਰਕਰਾਂ ਨੇ ‘ਆਪ’ ਦੇ ਪ੍ਰਚਾਰ ਵਾਹਨਾਂ ’ਚ ਭੰਨਤੋੜ ਕੀਤੀ : ਸੰਜੇ ਸਿੰਘ
Monday, Feb 03, 2025 - 12:34 AM (IST)
ਨਵੀਂ ਦਿੱਲੀ, (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਵਰਕਰਾਂ ਨੇ ਨਵੀਂ ਦਿੱਲੀ ਚੋਣ ਹਲਕੇ ’ਚ ‘ਆਪ’ ਦੇ ਇਕ ਪ੍ਰਚਾਰ ਵਾਹਨ ’ਚ ਭੰਨਤੋੜ ਕੀਤੀ। ਇਸ ਚੋਣ ਹਲਕੇ ਤੋਂ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਹਨ। ਇਸ ਦੋਸ਼ ’ਤੇ ਭਾਜਪਾ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ। ਨਵੀਂ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਦੇਵੇਸ਼ ਮਾਹਲਾ ਨੇ ਕਿਹਾ ਕਿ ਮਾਮਲੇ ’ਚ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਸੰਜੇ ਸਿੰਘ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਕੁਝ ਲੋਕ ਪਾਰਟੀ ਦੀ ਪ੍ਰਚਾਰ ਵੈਨ ਦੇ ਚਾਰੇ ਪਾਸੇ ਲੱਗੇ ਪੋਸਟਰ ਪਾੜਦੇ ਅਤੇ ਵਾਹਨ ਦੇ ਸ਼ੀਸ਼ੇ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦਾ ਦਫ਼ਤਰ ਨਵੀਂ ਦਿੱਲੀ ’ਚ ਹੈ ਪਰ ਉਹ ਕੁਝ ਵੀ ‘ਦੇਖਣ ਜਾਂ ਸੁਣਨ’ ’ਚ ਅਸਮਰਥ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ‘ਕੋਮਾ ’ਚ ਹੈ। ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਵੀ ‘ਐਕਸ ’ਤੇ ਘਟਨਾ ਦੀ ਵੀਡੀਓ ਸਾਂਝੀ ਕੀਤੀ।