ਮਹਿਲਾ ਕਿਰਾਏਦਾਰ ਦੇ ਬੈੱਡਰੂਮ 'ਚੋਂ ਮਿਲਿਆ ਗੁਪਤ ਕੈਮਰਾ, ਮਕਾਨ ਮਾਲਕ ਦੇ ਪੁੱਤਰ ਦੀ ਕਰਤੂਤ ਦਾ ਇੰਝ ਖੁੱਲ੍ਹਿਆ ਭੇਤ

Tuesday, Sep 24, 2024 - 09:00 PM (IST)

ਮਹਿਲਾ ਕਿਰਾਏਦਾਰ ਦੇ ਬੈੱਡਰੂਮ 'ਚੋਂ ਮਿਲਿਆ ਗੁਪਤ ਕੈਮਰਾ, ਮਕਾਨ ਮਾਲਕ ਦੇ ਪੁੱਤਰ ਦੀ ਕਰਤੂਤ ਦਾ ਇੰਝ ਖੁੱਲ੍ਹਿਆ ਭੇਤ

ਨੈਸ਼ਨਲ ਡੈਸਕ : ਪੂਰਬੀ ਦਿੱਲੀ ਦੇ ਸ਼ਕਰਪੁਰ ਇਲਾਕੇ ਵਿਚ ਆਪਣੀ ਮਹਿਲਾ ਕਿਰਾਏਦਾਰ ਦੇ ਬੈੱਡਰੂਮ ਅਤੇ ਬਾਥਰੂਮ ਵਿਚ ਗੁਪਤ ਕੈਮਰੇ ਲਗਾਉਣ ਦੇ ਦੋਸ਼ ਵਿਚ ਇਕ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਸਿਵਲ ਸਰਵਿਸਿਜ਼ ਇਮਤਿਹਾਨ ਦੀ ਤਿਆਰੀ ਕਰ ਰਹੀ ਇਹ ਔਰਤ ਪਿਛਲੇ ਕੁਝ ਮਹੀਨਿਆਂ ਤੋਂ ਇਸ ਘਰ 'ਚ ਇਕੱਲੀ ਰਹਿੰਦੀ ਸੀ ਅਤੇ ਜਦੋਂ ਉਹ ਸ਼ਹਿਰ ਤੋਂ ਬਾਹਰ ਜਾਂਦੀ ਸੀ ਤਾਂ ਮਕਾਨ ਮਾਲਕ ਦੇ ਬੇਟੇ ਕਰਨ ਨੂੰ ਚਾਬੀਆਂ ਦੇ ਦਿੰਦੀ ਸੀ।

ਡਿਪਟੀ ਕਮਿਸ਼ਨਰ ਆਫ ਪੁਲਸ ਦਾ ਬਿਆਨ
ਪੁਲਸ ਦੇ ਡਿਪਟੀ ਕਮਿਸ਼ਨਰ (ਪੂਰਬੀ) ਅਪੂਰਵਾ ਗੁਪਤਾ ਨੇ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਔਰਤ ਨੇ ਆਪਣੇ ਵ੍ਹਟਸਐਪ 'ਤੇ ਕੁਝ ਅਸਾਧਾਰਨ ਸਰਗਰਮੀ ਦੇਖੀ। ਉਸਦੇ ਲਿੰਕ ਕੀਤੇ ਡਿਵਾਈਸਾਂ ਦੀ ਜਾਂਚ ਕਰਨ ਦੀ ਸਲਾਹ ਦੇਣ ਤੋਂ ਬਾਅਦ ਉਸਨੇ ਪਾਇਆ ਕਿ ਉਸਦਾ ਵ੍ਹਟਸਐਪ ਅਕਾਊਂਟ ਇਕ ਅਣਜਾਣ ਲੈਪਟਾਪ 'ਤੇ 'ਲੌਗਇਨ' ਸੀ ਅਤੇ ਫਿਰ ਉਸਨੇ ਤੁਰੰਤ ਉੱਥੋਂ 'ਲੌਗ ਆਊਟ' ਕੀਤਾ। ਪੁਲਸ ਕਮਿਸ਼ਨਰ ਨੇ ਕਿਹਾ ਕਿ ਔਰਤ ਹੋਰ ਸ਼ੱਕੀ ਹੋ ਗਈ ਅਤੇ ਗੁਪਤ ਕੈਮਰੇ ਜਾਂ ਨਿਗਰਾਨੀ ਦੇ ਉਪਕਰਣਾਂ ਦੀ ਤਲਾਸ਼ ਕਰਨ ਲੱਗੀ ਤਾਂ ਉਸ ਨੂੰ ਆਪਣੇ ਬਾਥਰੂਮ ਵਿਚ ਇਕ 'ਬਲੱਬ ਹੋਲਡਰ' ਮਿਲਿਆ।    

ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ 'ਤੇ ਸ਼ੁਰੂ ਹੋਵੇਗੀ ਏਅਰ ਟ੍ਰੇਨ, ਟਰਮੀਨਲਾਂ ਵਿਚਾਲੇ ਯਾਤਰਾ ਹੋਵੇਗੀ ਹੋਰ ਆਸਾਨ

ਪੁੱਛਗਿੱਛ ਦੌਰਾਨ ਕਬੂਲ ਕੀਤਾ ਗੁਨਾਹ
ਗੁਪਤਾ ਮੁਤਾਬਕ ਇਸ ਤੋਂ ਬਾਅਦ ਔਰਤ ਨੇ ਸੋਮਵਾਰ ਨੂੰ ਪੀਸੀਆਰ ਕਾਲ ਕੀਤੀ ਤਾਂ ਪੁਲਸ ਟੀਮ ਨੇ ਉਥੇ ਪਹੁੰਚ ਕੇ ਤਲਾਸ਼ੀ ਲਈ ਤਾਂ ਉਸ ਦੇ ਬੈੱਡਰੂਮ 'ਚੋਂ 'ਬਲੱਬ ਹੋਲਡਰ' 'ਚ ਇਕ ਹੋਰ ਕੈਮਰਾ ਮਿਲਿਆ। ਪੁਲਸ ਕਮਿਸ਼ਨਰ ਮੁਤਾਬਕ ਔਰਤ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਵੀ ਉਹ ਸ਼ਹਿਰ ਤੋਂ ਬਾਹਰ ਜਾਂਦੀ ਸੀ ਤਾਂ ਘਰ ਦੀਆਂ ਚਾਬੀਆਂ ਉਸੇ ਘਰ ਦੀ ਦੂਜੀ ਮੰਜ਼ਿਲ ’ਤੇ ਰਹਿਣ ਵਾਲੇ ਕਰਨ ਨੂੰ ਦਿੰਦੀ ਸੀ। ਗੁਪਤਾ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਕਰਨ ਨੇ ਮੰਨਿਆ ਕਿ ਜਦੋਂ ਇਹ ਔਰਤ ਤਿੰਨ ਮਹੀਨੇ ਪਹਿਲਾਂ ਉੱਤਰ ਪ੍ਰਦੇਸ਼ 'ਚ ਆਪਣੇ ਘਰ ਗਈ ਸੀ ਤਾਂ ਉਸ ਨੇ ਉਸ ਨੂੰ ਚਾਬੀਆਂ ਦਿੱਤੀਆਂ ਸਨ, ਜਿਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ ਇਲੈਕਟ੍ਰਾਨਿਕ ਮਾਰਕੀਟ ਤੋਂ ਤਿੰਨ ਗੁਪਤ ਕੈਮਰੇ ਖਰੀਦ ਕੇ ਉਸਦੇ ਬੈੱਡਰੂਮ ਅਤੇ ਬਾਥਰੂਮ 'ਚ ਲਗਾ ਦਿੱਤੇ ਸਨ। 

ਵੀਡੀਓ ਸਟੋਰ ਕਰਨ ਲਈ ਮੈਮਰੀ ਕਾਰਡ ਦੀ ਕੀਤੀ ਵਰਤੋਂ 
ਪੁਲਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਉਂਕਿ ਇਹ ਕੈਮਰੇ ਆਨਲਾਈਨ ਨਹੀਂ ਚੱਲ ਸਕਦੇ ਸਨ ਅਤੇ ਵੀਡੀਓਜ਼ ਨੂੰ ਸਟੋਰ ਕਰਨ ਲਈ ਮੈਮਰੀ ਕਾਰਡ ਦੀ ਵਰਤੋਂ ਕਰਦੇ ਸਨ, ਇਸ ਲਈ ਕਰਨ ਲਗਾਤਾਰ ਔਰਤ ਤੋਂ ਬਿਜਲੀ ਦੇ ਉਪਕਰਨਾਂ ਅਤੇ ਪੱਖੇ ਦੀ ਮੁਰੰਮਤ ਕਰਨ ਦੇ ਬਹਾਨੇ ਘਰ ਦੀਆਂ ਚਾਬੀਆਂ ਮੰਗਦਾ ਸੀ। ਅਸਲ ਵਿਚ ਉਹ ਮੈਮਰੀ ਕਾਰਡ ਤੋਂ ਰਿਕਾਰਡ ਕੀਤੀ ਵੀਡੀਓ ਨੂੰ ਆਪਣੇ ਲੈਪਟਾਪ ਵਿਚ ਲਿਜਾਣਾ ਚਾਹੁੰਦਾ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਕਰਨ ਕੋਲੋਂ ਤੀਜਾ ਕੈਮਰਾ ਅਤੇ ਦੋ ਲੈਪਟਾਪ ਮਿਲੇ ਹਨ ਜੋ ਰਿਕਾਰਡ ਕੀਤੇ ਵੀਡੀਓਜ਼ ਨੂੰ ਸਟੋਰ ਕਰਨ ਲਈ ਵਰਤੇ ਜਾਂਦੇ ਸਨ।

ਮਕਾਨ ਮਾਲਕ ਦਾ ਲੜਕਾ ਗ੍ਰਿਫਤਾਰ
ਪੁਲਸ ਨੇ ਕਿਹਾ ਕਿ ਕਰਨ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 77 (ਜਿਨਸੀ ਅਸ਼ਲੀਲ ਸਮੱਗਰੀ ਦੇਖਣਾ) ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਕਰਨ ਗਰੈਜੂਏਟ ਹੈ ਅਤੇ ਉਹ ਪਿਛਲੇ ਸੱਤ ਸਾਲਾਂ ਤੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਿਹਾ ਹੈ। ਪੁਲਸ ਮੁਤਾਬਕ ਉਹ ਅਪਾਹਜ ਹੈ ਅਤੇ ਉਸ ਦਾ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


 


author

Sandeep Kumar

Content Editor

Related News