ਮੋਦੀ ਕੈਬਨਿਟ ਦੇ ਮੰਤਰੀਆਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਕਿਹੜੀ ਜ਼ਿੰਮੇਵਾਰੀ ?
Monday, Jun 10, 2024 - 09:16 PM (IST)
ਨੈਸ਼ਨਲ ਡੈਸਕ- ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ 71 ਮੰਤਰੀਆਂ ਨੇ ਵੀ ਨਰਿੰਦਰ ਮੋਦੀ ਦੇ ਕੈਬਨਿਟ 'ਚ ਸ਼ਾਮਲ ਹੋਣ ਦੀ ਸਹੁੰ ਚੁੱਕੀ ਸੀ। ਇਸ ਤੋਂ ਬਾਅਦ ਹੁਣ ਦੇਸ਼ ਦੇ ਮੰਤਰੀਆਂ ਨੂੰ ਵੱਖ-ਵੱਖ ਅਹੁਦੇ ਸੌਂਪੇ ਗਏ ਹਨ, ਜਿਸ ਮੁਤਾਬਕ ਰਾਜਨਾਥ ਸਿੰਘ ਨੂੰ ਮੁੜ ਰੱਖਿਆ ਮੰਤਰੀ, ਐੱਸ. ਜੈਸ਼ੰਕਰ ਨੂੰ ਵਿਦੇਸ਼ ਮੰਤਰੀ ਤੇ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਅਸ਼ਵਿਨੀ ਵੈਸ਼ਣਵ ਨੂੰ ਰੇਲ ਮੰਤਰਾਲਾ ਸੌਂਪਿਆ ਗਿਆ ਹੈ ਤੇ ਨਿਤਿਨ ਗਡਕਰੀ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਉਰਜਾ ਤੇ ਸ਼ਹਿਰੀ ਵਿਕਾਸ ਮੰਤਰਾਲੇ ਸੌਂਪੇ ਗਏ ਹਨ। ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਨਿਰਮਲਾ ਸੀਤਾਰਮਨ ਨੂੰ ਵੀ ਪਹਿਲਾਂ ਵਾਂਗ ਹੀ ਵਿੱਤ ਮੰਤਰਾਲਾ ਸੌਂਪਿਆ ਗਿਆ ਹੈ।
ਸ਼ਿਵਰਾਜ ਚੌਹਾਨ ਨੂੰ ਖੇਤੀਬਾੜੀ ਮੰਤਰੀ ਤੇ ਪੰਚਾਇਤ ਤੇ ਗ੍ਰਾਮੀਣ ਵਿਕਾਸ ਮੰਤਰੀ, ਜੀਤਨਰਾਮ ਮਾਂਝੀ ਨੂੰ ਲਘੂ ਉਦਯੋਗ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਬਾਅਦ ਹਰਦੀਪ ਪੁਰੀ ਨੂੰ ਪੈਟਰੋਲੀਅਮ ਮੰਤਰੀ, ਧਰਮੇਂਦਰ ਪ੍ਰਧਾਨ ਨੂੰ ਮਾਨਵ ਸੰਸਾਧਨ ਮੰਤਰੀ, ਸੀ.ਆਰ. ਪਾਟਿਲ ਨੂੰ ਜਲਸ਼ਕਤੀ ਮੰਤਰੀ, ਗਜੇਂਦਰ ਸ਼ੇਖਾਵਤ ਨੂੰ ਸੰਸਕ੍ਰਿਤੀ ਤੇ ਟੂਰਿਜ਼ਮ ਮੰਤਰੀ, ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ।
ਸਰਵਨਾਨੰਦ ਸੋਨੇਵਾਲ ਤੇ ਸ਼ਾਂਤਨੂੰ ਠਾਕੁਰ ਨੂੰ ਪੋਰਟ ਸ਼ਿਪਿੰਗ ਮੰਤਰਾਲਾ ਸੌਂਪਿਆ ਗਿਆ ਹੈ। ਰਵਨੀਤ ਬਿੱਟੂ ਨੂੰ ਰੇਲ ਰਾਜ ਮੰਤਰੀ ਤੇ ਸਟੇਟ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ। ਭੁਪੇਂਦਰ ਯਾਦਵ ਨੂੰ ਵਾਤਾਵਰਨ ਮੰਤਰੀ, ਅੰਨਾਪੂਰਣਾ ਦੇਵੀ ਨੂੰ ਮਹਿਲਾ ਤੇ ਬਾਲ ਵਿਕਾਸ ਮੰਤਰੀ ਬਣਾਇਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e