PM ਮੋਦੀ ਦੀ ਰਿਹਾਇਸ਼ 'ਤੇ ਕੱਲ ਹੋਵੇਗੀ ਕੈਬਨਿਟ ਦੀ ਬੈਠਕ, ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ: ਸੂਤਰ

Sunday, Aug 04, 2019 - 12:38 PM (IST)

PM ਮੋਦੀ ਦੀ ਰਿਹਾਇਸ਼ 'ਤੇ ਕੱਲ ਹੋਵੇਗੀ ਕੈਬਨਿਟ ਦੀ ਬੈਠਕ, ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ: ਸੂਤਰ

ਨਵੀਂ ਦਿੱਲੀ—ਦਿੱਲੀ 'ਚ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ 'ਤੇ ਕੱਲ ਭਾਵ ਸੋਮਵਾਰ ਨੂੰ ਕੈਬਨਿਟ ਦੀ ਅਹਿਮ ਬੈਠਕ ਹੋਵੇਗੀ। ਮਾਹਰਾਂ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਕੈਬਨਿਟ ਦੀ ਇਸ ਬੈਠਕ 'ਚ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ।

ਦੱਸ ਦੇਈਏ ਕਿ ਇਹ ਬੈਠਕ ਸੋਮਵਾਰ (5 ਅਗਸਤ) ਸਵੇਰਸਾਰ 9.30 ਵਜੇ ਹੋਵੇਗੀ। ਮੋਦੀ ਸਰਕਾਰ ਨੇ ਕੈਬਨਿਟ ਦੀ ਬੈਠਕ ਅਜਿਹੇ ਸਮੇਂ 'ਤੇ ਬੁਲਾਈ ਹੈ, ਜਦੋਂ ਜੰਮੂ-ਕਸ਼ਮੀਰ 'ਚ ਅਲਰਟ ਨੂੰ ਲੈ ਕੇ ਦੇਸ਼ ਭਰ 'ਚ ਸਰਗਰਮੀ ਤੇਜ਼ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ 'ਚ ਕਸ਼ਮੀਰ, ਅਯੁੱਧਿਆ ਸਮੇਤ ਕਈ ਅਹਿਮ ਮੁੱਦੇ ਗਰਮ ਹਨ। ਅਚਾਨਕ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ਤੇ ਕੈਬਨਿਟ ਦੀ ਬੈਠਕ 'ਚ ਕਈ ਅਹਿਮ ਫੈਸਲਿਆਂ 'ਤੇ ਚਰਚਾ ਹੋ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਵੀ ਬਜਟ ਸ਼ੈਂਸਨ ਤੋਂ ਬਾਅਦ ਕਸ਼ਮੀਰ ਜਾਣਗੇ। ਕਸ਼ਮੀਰ 'ਚ ਇਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੈ। 


author

Iqbalkaur

Content Editor

Related News