ਵੀਡੀਓ ’ਚ ਛੇੜਛਾੜ ਕਰ ਕੇ ਕੈਬਨਿਟ ਕਮੇਟੀ ਦੀ ਬੈਠਕ ਸਿੱਖਾਂ ਵਿਰੁੱਧ ਦਿਖਾਉਣ ਦੀ ਕੋਸ਼ਿਸ਼, ਮਾਮਲਾ ਦਰਜ

Saturday, Jan 08, 2022 - 01:28 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਕੈਬਨਿਟ ਦੀ ਇਕ ਕਮੇਟੀ ਦਾ ਛੇੜਛਾੜ ਕੀਤਾ ਗਿਆ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ, ਜਿਸ ’ਚ ਕੁਝ ਲੋਕਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬੈਠਕ ਸਿੱਖ ਭਾਈਚਾਰੇ ਵਿਰੁੱਧ ਸੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੀ ਨਿਗਰਾਨੀ ਦੌਰਾਨ, ਇਹ ਦੇਖਿਆ ਗਿਆ ਕਿ ਕੁਝ ਟਵਿੱਟਰ ਹੈਂਡਲਾਂ ਦੇ ਮਾਧਿਅਮ ਨਾਲ ਟਵਿੱਟਰ ’ਤੇ ਇਕ ਫਰਜ਼ੀ/ਛੇੜਛਾੜ ਕੀਤਾ ਹੋਇਆ ਵੀਡੀਓ ਸਾਂਝਾ ਕੀਤਾ ਗਿਆ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦਰਅਸਲ, ਵੀਡੀਓ ਮੰਤਰੀ ਮੰਡਲੀ ਕਮੇਟੀ ਦੀ ਬੈਠਕ ਦਾ ਸੀ, ਜੋ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਦੇ ਦਿਹਾਂਤ ਤੋਂ ਬਾਅਦ 9 ਦਸੰਬਰ 2021 ਨੂੰ ਹੋਈ ਸੀ।

PunjabKesari

ਵੀਡੀਓ ਵੱਖ-ਵੱਖ ਸਮਾਚਾਰ ਪੋਰਟਲਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਸਾਨੀ ਨਾਲ ਉਪਲੱਬਧ ਸੀ। ਪੁਲਸ ਡਿਪਟੀ ਕਮਿਸ਼ਨ (ਆਈ.ਐੱਫ.ਐੱਸ.ਓ.) ਕੇ.ਪੀ. ਐੱਸ. ਮਲਹੋਤਰਾ ਨੇ ਕਿਹਾ,‘‘ਦੁਸ਼ਮਣੀ ਵਧਾਉਣ ਅਤੇ ਫਿਰਕੂ ਅਸਹਿਮਤੀ ਭੜਕਾਉਣ ਦੇ ਖ਼ਰਾਬ ਇਰਾਦੇ ਨਾਲ, ਵੀਡੀਓ ਨਾਲ ਛੇੜਛਾੜ ਕੀਤੀ ਗਈ ਅਤੇ ਨਵਾਂ ਵਾਇਰਸ ਓਵਰ ਲਾਇਆ ਗਿਆ, ਜਿਸ ’ਚ ਵਿਅਕਤੀਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਬੈਠਕ ਸਿੱਖ ਭਾਈਚਾਰੇ ਵਿਰੁੱਧ ਸੀ।’’ ਪੀ.ਆਈ.ਬੀ. ਫੈਕਟ ਚੈੱਕ ਨੇ ਟਵੀਟ ਕੀਤਾ,‘‘ਵਾਇਰਲ ਵੀਡੀਓ ਦਾ ਜ਼ਿਕਰ ਕਰਦੇ ਹੋਏ ਇਕ ਟਵੀਟ ’ਚ ਦਾਅਵਾ ਕੀਤਾ ਗਿਆ ਕਿ ਸੁਰੱਖਿਆ ’ਤੇ ਮੰਤਰੀ ਮੰਡਲ ਕਮੇਟੀ ਦੀ ਬੈਠਕ ’ਚ ਸਿੱਖਾਂ ਨੂੰ ਭਾਰਤੀ ਫ਼ੌਜ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਸੀ। ਦਾਅਵਾ ਫਰਜ਼ੀ ਹੈ। ਅਜਿਹੀ ਕੋਈ ਚਰਚਾ/ਬੈਠਕ ਨਹੀਂ ਹੋਈ ਹੈ।’’ 

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


DIsha

Content Editor

Related News