ਭਾਰਤੀ ਹਵਾਈ ਫ਼ੌਜ ਦੀ ਵਧੇਗੀ ਤਾਕਤ, 83 ‘ਤੇਜਸ’ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਮਿਲੀ ਮਨਜ਼ੂਰੀ

Wednesday, Jan 13, 2021 - 06:57 PM (IST)

ਭਾਰਤੀ ਹਵਾਈ ਫ਼ੌਜ ਦੀ ਵਧੇਗੀ ਤਾਕਤ, 83 ‘ਤੇਜਸ’ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ— ਭਾਰਤੀ ਹਵਾਈ ਫ਼ੌਜ ਦੀ ਤਾਕਤ ਹੋਰ ਵੱਧਣ ਵਾਲੀ ਹੈ। ਸੁਰੱਖਿਆ ਮਾਮਲਿਆਂ ’ਤੇ ਕੈਬਨਿਟ ਦੀ ਕਮੇਟੀ (ਸੀ. ਸੀ. ਐੱਸ.) ਨੇ ਘਰੇਲੂ ਰੱਖਿਆ ਖਰੀਦ ਤਹਿਤ ਕਰੀਬ 48,000 ਕਰੋੜ ਰੁਪਏ ਦੀ ਲਾਗਤ ਨਾਲ 83 ਤੇਜਸ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਬਾਬਤ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਸੁਰੱਖਿਆ ਮਾਮਲਿਆਂ ’ਤੇ ਕੈਬਨਿਟ ਕਮੇਟੀ ਦੀ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ। ਇਹ ਸੌਦਾ ਭਾਰਤੀ ਰੱਖਿਆ ਨਿਰਮਾਣ ਖੇਤਰ ’ਚ ਆਤਮ-ਨਿਰਭਰਤਾ ਲਈ ਗੇਮ ਚੇਂਜਰ ਹੋਵੇਗਾ।

PunjabKesari

ਰਾਜਨਾਥ ਨੇ ਕਿਹਾ ਕਿ ਘਰੇਲੂ ਪੱਧਰ ’ਤੇ ਤਿਆਰ ਕੀਤੇ ਜਾਣ ਵਾਲੇ ਐੱਲ. ਸੀ. ਏ. ਤੇਜਸ ਨਾਲ ਜੁੜੀ ਇਸ ਖਰੀਦ ’ਤੇ ਲਾਗਤ ਕਰੀਬ 48,000 ਕਰੋੜ ਰੁਪਏ ਆਵੇਗੀ। ਰੱਖਿਆ ਮੰਤਰਾਲਾ ਦੇ ਬਿਆਨ ਮੁਤਾਬਕ ਕੈਬਨਿਟ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ  (ਐੱਚ. ਏ. ਐੱਲ.) ਤੋਂ ਭਾਰਤੀ ਹਵਾਈ ਫ਼ੌਜ ਲਈ 83 ਤੇਜਸ ਜਹਾਜ਼ ਖਰੀਦ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ। ਇਸ ਦੇ ਤਹਿਤ 73 ਹਲਕੇ ਲੜਾਕੂ ਜਹਾਜ਼ ਤੇਜਸ ਐੱਮ. ਕੇ.-1ਏ ਅਤੇ 10 ਤੇਜਸ ਐੱਮ.ਕੇ-1 ਸਿਖਲਾਈ ਜਹਾਜ਼ ਸ਼ਾਮਲ ਹਨ। ਹਲਕਾ ਲੜਾਕੂ ਜਹਾਜ਼ ਐੱਮ. ਕੇ-1 ਏ ਦਾ ਡਿਜ਼ਾਈਨ ਅਤੇ ਵਿਕਾਸ ਦੇਸੀ ਪੱਧਰ ’ਤੇ ਕੀਤਾ ਗਿਆ ਹੈ ਅਤੇ ਇਹ ਚੌਥੀ ਪੀੜ੍ਹੀ ਦੇ ਲੜਾਕੂ ਜਹਾਜ਼ ਨਾਲ ਜੁੜੇ ਅਤਿਆਧੁਨਿਕ ਯੰਤਰਾਂ ਨਾਲ ਤਿਆਰ ਕੀਤਾ ਗਿਆ ਹੈ। 


author

Tanu

Content Editor

Related News