ਗੂਗਲ ਮੈਪ ਦੀ ਗਲਤੀ ਕਾਰਨ ਕੈਬ ਡਰਾਈਵਰ ਦੀ ਕੁੱਟ-ਮਾਰ

Wednesday, Mar 06, 2019 - 06:57 PM (IST)

ਗੂਗਲ ਮੈਪ ਦੀ ਗਲਤੀ ਕਾਰਨ ਕੈਬ ਡਰਾਈਵਰ ਦੀ ਕੁੱਟ-ਮਾਰ

ਬੈਂਗਲੁਰੂ—ਅੱਜ ਦੇ ਸਮੇਂ 'ਚ ਗੂਗਲ ਮੈਪ ਡੈਸਟੀਨੇਸ਼ਨ ਤੱਕ ਪਹੁੰਚਣ 'ਚ ਯਕੀਨਨ ਸਭ ਤੋਂ ਮਦਦਗਾਰ ਐਪਸ 'ਚੋਂ ਇਕ ਹੈ ਪਰ ਜਦ ਟੈਕਨਾਲੋਜੀ ਫੇਲ ਹੋ ਜਾਂਦੀ ਹੈ ਤਾਂ ਪ੍ਰੇਸ਼ਾਨੀ ਦਾ ਸਬਬ ਬਣ ਜਾਂਦੀ ਹੈ। ਬੈਂਗਲੁਰੂ ਦੇ ਦੀਪਕ ਕੁਮਾਰ ਨਾਲ ਵੀ ਕੁਝ ਅਜਿਹਾ ਹੀ ਹੋਇਆ। ਗੂਗਲ ਮੈਪ ਕਾਰਨ ਉਹ ਗਲਤ ਜਗ੍ਹਾ 'ਤੇ ਪਹੁੰਚ ਗਿਆ, ਜਿਥੇ ਕੁਝ ਲੋਕਾਂ ਨਾਲ ਉਸ ਦਾ ਲੜਾਈ ਝਗੜਾ ਹੋ ਗਿਆ ਅਤੇ ਮਾਮਲਾ ਕੁੱਟ-ਮਾਰ ਤੱਕ ਪਹੁੰਚ ਗਿਆ।

ਦਰਅਸਲ ਦੀਪਕ ਕੁਮਾਰ ਬੈਂਗਲੁਰੂ ਦੇ ਇਲੈਕਟ੍ਰਾਨਿਕਸ ਸਿਟੀ ਕੋਲ ਕੋਣੱਪਾ ਅਗਹਰਾ 'ਤੇ ਆਪਣੇ ਕਸਟਮਰ ਕੋਲ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਗੂਗਲ ਮੈਪ ਦੀ ਮਦਦ ਨਾਲ ਉਹ ਬਾਬੂ ਰੈੱਡੀ ਨਾਂ ਦੇ ਵਿਅਕਤੀ ਦੇ ਵਾਪਰਕ ਟਿਕਾਣੇ 'ਤੇ ਪਹੁੰਚ ਗਿਆ। ਇਥੇ ਬਾਬੂ ਰੈੱਡਮੀ ਅਤੇ ਰਵੀ ਰੈੱਡੀ ਸਰਵਿਸ ਲਈ ਟਰੱਕ ਅਤੇ ਬੱਸਾਂ ਪਾਰਕ ਕਰਵਾਉਂਦੇ ਹਨ।

ਉਨ੍ਹਾਂ ਨੇ ਡਰਾਈਵਰ ਤੋਂ ਗੱਡੀ ਪਾਰਕ ਕਰਨ 'ਤੇ ਸਵਾਲ ਕੀਤੇ ਅਤੇ ਦੋਵਾਂ ਵਿਚਾਲੇ ਜਮ ਕੇ ਵਿਵਾਦ ਹੋ ਗਿਆ। ਦੋਵਾਂ ਨੇ ਮਿਲ ਕੇ ਕੈਬ ਡਰਾਈਵਰ ਦੀ ਕੁੱਟ-ਮਾਰ ਕੀਤੀ। ਇਸ ਤੋਂ ਬਾਅਦ ਕੈਬ ਡਰਾਈਵਰ ਨੇ ਇਲੈਕਟ੍ਰਾਨਿਕਸ ਸਿਟੀ ਪੁਲਸ ਸਟੇਸ਼ਨ ਪੁੱਜ ਕੇ ਐੱਫ.ਆਈ.ਆਰ. ਦਰਜ ਕਰਵਾਈ, ਜਿਸ ਤੋਂ ਬਾਅਦ ਬਾਬੂ ਰੈੱਡੀ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


author

Karan Kumar

Content Editor

Related News