ਸੀ.ਏ.ਏ. ਵਿਰੁੱਧ ''ਤੇ ਹੁਣ ਮੁੰਬਈ ''ਚ ਸੈਂਕੜੇ ਔਰਤਾਂ ਦਾ ਧਰਨਾ

01/27/2020 12:58:56 PM

ਮੁੰਬਈ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਹੁਣ ਮੁੰਬਈ 'ਚ ਵੀ 'ਸ਼ਾਹੀਨ ਬਾਗ' ਦੀ ਤਰਜ 'ਤੇ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਦੱਖਣੀ ਮੁੰਬਈ ਦੇ ਨਾਗਪਾੜਾ ਇਲਾਕੇ 'ਚ ਸੀ.ਏ.ਏ-ਐੱਨ.ਆਰ.ਸੀ.-ਐੱਨ.ਪੀ.ਆਰ. ਵਿਰੁੱਧ ਸੈਂਕੜੇ ਔਰਤਾਂ 26 ਜਨਵਰੀ ਦੀ ਰਾਤ ਤੋਂ ਧਰਨੇ 'ਤੇ ਬੈਠੀਆਂ ਹਨ। ਦੱਸਣਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਤੋਂ ਇਲਾਵਾ ਦੇਸ਼ ਦੀਆਂ ਕਈ ਹੋਰ ਥਾਂਵਾਂ 'ਤੇ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਪਿਛਲੇ ਮਹੀਨੇ ਹੀ ਜਾਰੀ ਹਨ। 

ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.), ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.), ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਦੇ ਵਿਰੁੱਧ ਹੱਥਾਂ 'ਚ ਤਖਤੀਆਂ ਲਈ ਹੋਰ ਨਾਅਰੇ ਲਗਾਉਂਦੇ ਹੋਏ ਇਹ ਔਰਤਾਂ ਮੋਰਲੈਂਡ ਮਾਰਗ 'ਤੇ ਅਰਬੀਆ ਹੋਟਲ ਦੇ ਬਾਹਰ ਐਤਵਾਰ ਦੇਰ ਰਾਤ ਤੋਂ ਧਰਨਾ ਦੇ ਰਹੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਮੁਸਲਿਮ ਬਹੁਲ ਖੇਤਰ ਮਦਨਪੁਰਾ, ਝੂਲਾ ਮੈਦਾਨ, ਅਪਰਿਪਾੜਾ ਅਤੇ ਸੈਂਟਰਲ ਮੁੰਬਈ ਦੇ ਕੁਝ ਇਲਾਕਿਆਂ ਦੇ ਵਾਸੀ ਹਨ।

ਇਕ ਅਧਿਕਾਰੀ ਨੇ ਸੋਮਵਾਰ ਦੀ ਸਵੇਰ ਦੱਸਿਆ ਕਿ ਮੁੰਬਈ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਅਪੀਲ ਕਰਨ ਤੋਂ ਬਾਅਦ ਵੀ ਇਨ੍ਹਾਂ ਔਰਤਾਂ ਨੇ ਆਪਣਾ ਅੰਦੋਲਨ ਵਾਪਸ ਨਹੀਂ ਲਿਆ ਹੈ। ਔਰਤਾਂ ਦੇ ਹੱਥ 'ਚ ਮੌਜੂਦ ਤਖਤੀਆਂ 'ਤੇ ਲਿਖਿਆ ਹੈ,''ਅਸੀਂ ਸੀ.ਏ.ਏ., ਐੱਨ.ਆਰ.ਸੀ., ਐੱਨ.ਪੀ.ਆਰ. ਵਿਰੁੱਧ ਹਨ', ਉਹ ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਮੇਰਾ ਵਿਰੋਧ ਸਵੀਕਾਰ ਕਰੋ।'' ਪ੍ਰਦਰਸ਼ਨ ਦੌਰਾਨ ਇੱਥੇ ਹਿੰਦੂ-ਮੁਸਲਿਮ ਏਕਤਾ ਅਤੇ ਭਾਈਚਾਰੇ ਦੇ ਨਾਅਰੇ ਵੀ ਲਗਾਏ ਗਏ। ਨਾਗਪਾੜਾ ਪੁਲਸ ਥਾਣੇ ਦੀ ਸੀਨੀਅਰ ਨਿਰੀਖਕ ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਤੋਂ ਅਪੀਲ ਕੀਤੀ ਸੀ ਕਿ ਪੁਲਸ ਤੋਂ ਪਹਿਲਾਂ ਮਨਜ਼ੂਰੀ ਲੈਣ ਪਰ ਔਰਤਾਂ ਨੇ ਇਸਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦਿੱਲੀ 'ਚ ਜਾਮੀਆ ਮਿਲੀਯਾ ਇਸਲਾਮੀਆ ਕੋਲ ਅਤੇ ਸ਼ਾਹੀਨ ਬਾਗ 'ਚ ਹਜ਼ਾਰਾਂ ਲੋਕ ਸੀ.ਏ.ਏ. ਅਤੇ ਐੱਨ.ਪੀ.ਆਰ. ਵਿਰੁੱਧ 15 ਦਸੰਬਰ ਤੋਂ ਧਰਨਾ ਦੇ ਰਹੇ ਹਨ। ਪ੍ਰਦਰਸ਼ਨਕਾਰੀਆਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।


DIsha

Content Editor

Related News